ਜ਼ਬੂਰਾਂ 59

ਹੇ ਪਰਮੇਸ਼ਵਰ, ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾ। ਮੇਰੇ ਉੱਤੇ ਹਮਲਾ ਕਰਨ ਵਾਲਿਆਂ ਦੇ ਵਿਰੁੱਧ ਮੇਰਾ ਗੜ੍ਹ ਬਣ।

Psalm 59:1 (UKJV) Deliver me from mine enemies, O my God: defend me from them that rise up against me.

1ਹੇ ਪਰਮੇਸ਼ਵਰ, ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾ। ਮੇਰੇ ਉੱਤੇ ਹਮਲਾ ਕਰਨ ਵਾਲਿਆਂ ਦੇ ਵਿਰੁੱਧ ਮੇਰਾ ਗੜ੍ਹ ਬਣ।

2ਮੈਨੂੰ ਦੁਸ਼ਟਾਂ ਤੋਂ ਛੁਡਾ ਅਤੇ ਮੈਨੂੰ ਉਹਨਾਂ ਤੋਂ ਬਚਾ ਜੋ ਮੇਰੇ ਲਹੂ ਦੇ ਪਿਆਸੇ ਹਨ।

3ਵੇਖ ਉਹ ਮੇਰੀ ਜਾਨ ਦੀ ਉਡੀਕ ਵਿੱਚ ਕਿਵੇਂ ਬੈਠੇ ਹਨ! ਕੱਟੜ ਲੋਕ ਮੇਰੇ ਵਿਰੁੱਧ ਸਾਜ਼ਿਸ਼ ਰਚਦੇ ਹਨ ਯਾਹਵੇਹ, ਮੈਂ ਨਾ ਕੋਈ ਅਪਰਾਧ ਕੀਤਾ ਹੈ ਅਤੇ ਨਾ ਹੀ ਕੋਈ ਪਾਪ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.