ਜ਼ਬੂਰਾਂ 6

ਹੇ ਯਾਹਵੇਹ, ਮੇਰੇ ਉੱਤੇ ਦਯਾ ਕਰ, ਮੈਂ ਬੇਹੋਸ਼ ਹੋ ਰਿਹਾ ਹਾਂ; ਹੇ ਯਾਹਵੇਹ, ਮੈਨੂੰ ਚੰਗਾ ਕਰ, ਕਿਉਂਕਿ ਮੇਰੀਆਂ ਹੱਡੀਆਂ ਨੂੰ ਪੀੜਾ ਲੱਗੀਆਂ ਹੋਈਆ ਹਨ।

Psalm 6:2 (UKJV) Have mercy upon me, O LORD; for I am weak: O LORD, heal me; for my bones are vexed.

1ਹੇ ਯਾਹਵੇਹ, ਆਪਣੇ ਗੁੱਸੇ ਵਿੱਚ ਮੈਨੂੰ ਨਾ ਝਿੜਕੀਂ ਅਤੇ ਨਾ ਹੀ ਆਪਣੇ ਕ੍ਰੋਧ ਵਿੱਚ ਮੈਨੂੰ ਤਾੜ।

2ਹੇ ਯਾਹਵੇਹ, ਮੇਰੇ ਉੱਤੇ ਦਯਾ ਕਰ, ਮੈਂ ਬੇਹੋਸ਼ ਹੋ ਰਿਹਾ ਹਾਂ; ਹੇ ਯਾਹਵੇਹ, ਮੈਨੂੰ ਚੰਗਾ ਕਰ, ਕਿਉਂਕਿ ਮੇਰੀਆਂ ਹੱਡੀਆਂ ਨੂੰ ਪੀੜਾ ਲੱਗੀਆਂ ਹੋਈਆ ਹਨ।

3ਮੇਰੀ ਆਤਮਾ ਡੂੰਘੇ ਦੁੱਖ ਵਿੱਚ ਹੈ। ਕਿੰਨਾ ਚਿਰ, ਯਾਹਵੇਹ, ਕਿੰਨਾ ਚਿਰ, ਮੈਂ ਮਦਦ ਲਈ ਇੰਤਜਾਰ ਕਰਾ?

4ਹੇ ਯਾਹਵੇਹ, ਮੁੜ ਆ, ਅਤੇ ਮੈਨੂੰ ਛੁਡਾ; ਆਪਣੇ ਅਟੁੱਟ ਪਿਆਰ ਦੇ ਕਾਰਨ ਮੈਨੂੰ ਬਚਾ ਲੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.