1ਹੇ ਯਾਹਵੇਹ, ਆਪਣੇ ਗੁੱਸੇ ਵਿੱਚ ਮੈਨੂੰ ਨਾ ਝਿੜਕੀਂ ਅਤੇ ਨਾ ਹੀ ਆਪਣੇ ਕ੍ਰੋਧ ਵਿੱਚ ਮੈਨੂੰ ਤਾੜ।
2ਹੇ ਯਾਹਵੇਹ, ਮੇਰੇ ਉੱਤੇ ਦਯਾ ਕਰ, ਮੈਂ ਬੇਹੋਸ਼ ਹੋ ਰਿਹਾ ਹਾਂ; ਹੇ ਯਾਹਵੇਹ, ਮੈਨੂੰ ਚੰਗਾ ਕਰ, ਕਿਉਂਕਿ ਮੇਰੀਆਂ ਹੱਡੀਆਂ ਨੂੰ ਪੀੜਾ ਲੱਗੀਆਂ ਹੋਈਆ ਹਨ।
3ਮੇਰੀ ਆਤਮਾ ਡੂੰਘੇ ਦੁੱਖ ਵਿੱਚ ਹੈ। ਕਿੰਨਾ ਚਿਰ, ਯਾਹਵੇਹ, ਕਿੰਨਾ ਚਿਰ, ਮੈਂ ਮਦਦ ਲਈ ਇੰਤਜਾਰ ਕਰਾ?
4ਹੇ ਯਾਹਵੇਹ, ਮੁੜ ਆ, ਅਤੇ ਮੈਨੂੰ ਛੁਡਾ; ਆਪਣੇ ਅਟੁੱਟ ਪਿਆਰ ਦੇ ਕਾਰਨ ਮੈਨੂੰ ਬਚਾ ਲੈ।
5ਮੁਰਦਿਆਂ ਵਿੱਚੋਂ ਕੋਈ ਵੀ ਤੇਰੇ ਨਾਮ ਦਾ ਪ੍ਰਚਾਰ ਨਹੀਂ ਕਰਦਾ। ਕਬਰ ਵਿੱਚੋਂ ਕੌਣ ਤੇਰੀ ਉਸਤਤ ਕਰਦਾ ਹੈ?