3ਮੇਰੀ ਆਤਮਾ ਡੂੰਘੇ ਦੁੱਖ ਵਿੱਚ ਹੈ। ਕਿੰਨਾ ਚਿਰ, ਯਾਹਵੇਹ, ਕਿੰਨਾ ਚਿਰ, ਮੈਂ ਮਦਦ ਲਈ ਇੰਤਜਾਰ ਕਰਾ?
4ਹੇ ਯਾਹਵੇਹ, ਮੁੜ ਆ, ਅਤੇ ਮੈਨੂੰ ਛੁਡਾ; ਆਪਣੇ ਅਟੁੱਟ ਪਿਆਰ ਦੇ ਕਾਰਨ ਮੈਨੂੰ ਬਚਾ ਲੈ।
5ਮੁਰਦਿਆਂ ਵਿੱਚੋਂ ਕੋਈ ਵੀ ਤੇਰੇ ਨਾਮ ਦਾ ਪ੍ਰਚਾਰ ਨਹੀਂ ਕਰਦਾ। ਕਬਰ ਵਿੱਚੋਂ ਕੌਣ ਤੇਰੀ ਉਸਤਤ ਕਰਦਾ ਹੈ?
6ਮੈਂ ਆਪਣੇ ਹਾਉਂਕੇ ਤੋਂ ਥੱਕ ਗਿਆ ਹਾਂ। ਸਾਰੀ ਰਾਤ ਮੈਂ ਆਪਣੇ ਬਿਸਤਰੇ ਉੱਤੇ ਰੋ-ਰੋ ਕੇ ਹੜ੍ਹ ਵਗਾ ਲੈਂਦਾ ਹਾਂ, ਅਤੇ ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ।
7ਮੇਰੀਆਂ ਅੱਖਾਂ ਗਮ ਦੇ ਕਾਰਨ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ; ਉਹ ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ ਅਸਫ਼ਲ ਹੋ ਜਾਂਦੇ ਹਨ।