ਜ਼ਬੂਰਾਂ 6

ਮੇਰੀਆਂ ਅੱਖਾਂ ਗਮ ਦੇ ਕਾਰਨ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ; ਉਹ ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ ਅਸਫ਼ਲ ਹੋ ਜਾਂਦੇ ਹਨ।

Psalm 6:7 (UKJV) Mine eye is consumed because of grief; it waxs old because of all mine enemies.

5ਮੁਰਦਿਆਂ ਵਿੱਚੋਂ ਕੋਈ ਵੀ ਤੇਰੇ ਨਾਮ ਦਾ ਪ੍ਰਚਾਰ ਨਹੀਂ ਕਰਦਾ। ਕਬਰ ਵਿੱਚੋਂ ਕੌਣ ਤੇਰੀ ਉਸਤਤ ਕਰਦਾ ਹੈ?

6ਮੈਂ ਆਪਣੇ ਹਾਉਂਕੇ ਤੋਂ ਥੱਕ ਗਿਆ ਹਾਂ। ਸਾਰੀ ਰਾਤ ਮੈਂ ਆਪਣੇ ਬਿਸਤਰੇ ਉੱਤੇ ਰੋ-ਰੋ ਕੇ ਹੜ੍ਹ ਵਗਾ ਲੈਂਦਾ ਹਾਂ, ਅਤੇ ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ।

7ਮੇਰੀਆਂ ਅੱਖਾਂ ਗਮ ਦੇ ਕਾਰਨ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ; ਉਹ ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ ਅਸਫ਼ਲ ਹੋ ਜਾਂਦੇ ਹਨ।

8ਮੇਰੇ ਤੋਂ ਦੂਰ ਹੋ ਜਾਓ, ਹੇ ਸਾਰੇ ਜਿਹੜੇ ਬੁਰੇ ਕੰਮ ਕਰਦੇ ਹੋ, ਕਿਉਂਕਿ ਯਾਹਵੇਹ ਨੇ ਮੇਰਾ ਰੋਣਾ ਸੁਣਿਆ ਹੈ।

9ਯਾਹਵੇਹ ਨੇ ਆਪਣੀ ਦਯਾ ਦੇ ਕਾਰਨ ਮੇਰੀ ਪੁਕਾਰ ਸੁਣੀ ਹੈ; ਯਾਹਵੇਹ ਮੇਰੀ ਪ੍ਰਾਰਥਨਾ ਨੂੰ ਸਵੀਕਾਰ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.