ਜ਼ਬੂਰਾਂ 6

ਮੇਰੇ ਤੋਂ ਦੂਰ ਹੋ ਜਾਓ, ਹੇ ਸਾਰੇ ਜਿਹੜੇ ਬੁਰੇ ਕੰਮ ਕਰਦੇ ਹੋ, ਕਿਉਂਕਿ ਯਾਹਵੇਹ ਨੇ ਮੇਰਾ ਰੋਣਾ ਸੁਣਿਆ ਹੈ।

Psalm 6:8 (UKJV) Depart from me, all you workers of iniquity; for the LORD has heard the voice of my weeping.

6ਮੈਂ ਆਪਣੇ ਹਾਉਂਕੇ ਤੋਂ ਥੱਕ ਗਿਆ ਹਾਂ। ਸਾਰੀ ਰਾਤ ਮੈਂ ਆਪਣੇ ਬਿਸਤਰੇ ਉੱਤੇ ਰੋ-ਰੋ ਕੇ ਹੜ੍ਹ ਵਗਾ ਲੈਂਦਾ ਹਾਂ, ਅਤੇ ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ।

7ਮੇਰੀਆਂ ਅੱਖਾਂ ਗਮ ਦੇ ਕਾਰਨ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ; ਉਹ ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ ਅਸਫ਼ਲ ਹੋ ਜਾਂਦੇ ਹਨ।

8ਮੇਰੇ ਤੋਂ ਦੂਰ ਹੋ ਜਾਓ, ਹੇ ਸਾਰੇ ਜਿਹੜੇ ਬੁਰੇ ਕੰਮ ਕਰਦੇ ਹੋ, ਕਿਉਂਕਿ ਯਾਹਵੇਹ ਨੇ ਮੇਰਾ ਰੋਣਾ ਸੁਣਿਆ ਹੈ।

9ਯਾਹਵੇਹ ਨੇ ਆਪਣੀ ਦਯਾ ਦੇ ਕਾਰਨ ਮੇਰੀ ਪੁਕਾਰ ਸੁਣੀ ਹੈ; ਯਾਹਵੇਹ ਮੇਰੀ ਪ੍ਰਾਰਥਨਾ ਨੂੰ ਸਵੀਕਾਰ ਕਰਦਾ ਹੈ।

10ਮੇਰੇ ਸਾਰੇ ਦੁਸ਼ਮਣ ਸ਼ਰਮ ਅਤੇ ਕਸ਼ਟ ਨਾਲ ਡੁੱਬ ਜਾਣਗੇ; ਉਹ ਅਚਾਨਕ ਸ਼ਰਮਿੰਦਗੀ ਵਿੱਚ ਮੁੜ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.