30ਕਾਨਿਆਂ ਦੇ ਵਿਚਕਾਰ ਜਾਨਵਰ ਨੂੰ ਝਿੜਕ, ਨਾਲੇ ਕੌਮਾਂ ਦੇ ਵੱਛਿਆਂ ਵਿੱਚ ਬਲਦਾਂ ਦੇ ਝੁੰਡ ਨੂੰ। ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਵਿੱਚ ਚਾਂਦੀ ਦੀਆਂ ਪੱਟੀਆਂ ਲਿਆਉਣ ਦਿਓ। ਉਹਨਾਂ ਕੌਮਾਂ ਨੂੰ ਖਿੰਡਾ ਦਿਓ ਜਿਹੜੀਆਂ ਯੁੱਧ ਵਿੱਚ ਖੁਸ਼ ਹੁੰਦੀਆਂ ਹਨ।
31ਮਿਸਰ ਤੋਂ ਰਾਜਦੂਤ ਆਉਣਗੇ; ਕੂਸ਼ ਆਪਣੇ ਆਪ ਨੂੰ ਪਰਮੇਸ਼ਵਰ ਦੇ ਹਵਾਲੇ ਕਰ ਦੇਵੇਗਾ।
32ਹੇ ਧਰਤੀ ਦੀਓ ਰਾਜਧਾਨੀਓ, ਪਰਮੇਸ਼ਵਰ ਲਈ ਗਾਓ, ਯਾਹਵੇਹ ਦੀ ਵਡਿਆਈ ਕਰੋ,
33ਉਸ ਲਈ ਜਿਹੜਾ ਸ਼ੁਰੂ ਤੋਂ ਹੀ ਅਕਾਸ਼ਾਂ ਦੇ ਅਕਾਸ਼ ਉੱਤੇ ਸਵਾਰ ਹੈ, ਜੋ ਉੱਚੀ ਆਵਾਜ਼ ਨਾਲ ਗਰਜਦਾ ਹੈ।
34ਪਰਮੇਸ਼ਵਰ ਦੀ ਸ਼ਕਤੀ ਦਾ ਪਰਚਾਰ ਕਰੋ, ਜਿਸ ਦੀ ਮਹਿਮਾ ਇਸਰਾਏਲ ਉੱਤੇ ਹੈ, ਜਿਸ ਦੀ ਸ਼ਕਤੀ ਅਕਾਸ਼ ਵਿੱਚ ਹੈ।