8ਮੈਂ ਆਪਣੇ ਹੀ ਪਰਿਵਾਰ ਲਈ ਇੱਕ ਪਰਦੇਸੀ ਹਾਂ, ਆਪਣੀ ਮਾਂ ਦੇ ਬੱਚਿਆਂ ਲਈ ਇੱਕ ਅਜਨਬੀ ਹਾਂ;
9ਤੇਰੇ ਘਰ ਦੀ ਲਗਨ ਮੈਨੂੰ ਖਾ ਗਈ, ਅਤੇ ਜਿਹੜੇ ਲੋਕ ਤੇਰੀ ਨਿੰਦਿਆ ਕਰਦੇ ਹਨ, ਉਹਨਾਂ ਦੀ ਨਿੰਦਿਆ ਮੇਰੇ ਉੱਤੇ ਪੈਂਦੀ ਹੈ।
10ਜਦੋਂ ਮੈਂ ਰੋਂਦਾ ਹਾਂ ਅਤੇ ਵਰਤ ਰੱਖਦਾ ਹਾਂ, ਮੈਨੂੰ ਅਪਮਾਨ ਸਹਿਣਾ ਪੈਂਦਾ ਹੈ;
11ਜਦੋਂ ਮੈਂ ਤੱਪੜ ਨੂੰ ਆਪਣਾ ਬਿਸਤਰਾ ਬਣਾਇਆ, ਲੋਕ ਮੇਰਾ ਮਜ਼ਾਕ ਉਡਾਉਂਦੇ ਹਨ।
12ਫਾਟਕ ਉੱਤੇ ਬੈਠੇ ਮੇਰਾ ਮਜ਼ਾਕ ਉਡਾਉਂਦੇ ਹਨ, ਅਤੇ ਮੈਂ ਸ਼ਰਾਬੀਆਂ ਦਾ ਗੀਤ ਹਾਂ।