10ਜਦੋਂ ਮੈਂ ਰੋਂਦਾ ਹਾਂ ਅਤੇ ਵਰਤ ਰੱਖਦਾ ਹਾਂ, ਮੈਨੂੰ ਅਪਮਾਨ ਸਹਿਣਾ ਪੈਂਦਾ ਹੈ;
11ਜਦੋਂ ਮੈਂ ਤੱਪੜ ਨੂੰ ਆਪਣਾ ਬਿਸਤਰਾ ਬਣਾਇਆ, ਲੋਕ ਮੇਰਾ ਮਜ਼ਾਕ ਉਡਾਉਂਦੇ ਹਨ।
12ਫਾਟਕ ਉੱਤੇ ਬੈਠੇ ਮੇਰਾ ਮਜ਼ਾਕ ਉਡਾਉਂਦੇ ਹਨ, ਅਤੇ ਮੈਂ ਸ਼ਰਾਬੀਆਂ ਦਾ ਗੀਤ ਹਾਂ।
13ਪਰ ਯਾਹਵੇਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਤੇਰੀ ਕਿਰਪਾ ਦੇ ਸਮੇਂ ਵਿੱਚ; ਹੇ ਪਰਮੇਸ਼ਵਰ, ਆਪਣੇ ਮਹਾਨ ਪਿਆਰ ਵਿੱਚ ਆਪਣੀ ਨਿਸ਼ਚਿਤ ਮੁਕਤੀ ਦੁਆਰਾ ਮੈਨੂੰ ਉੱਤਰ ਦੇ।
14ਮੈਨੂੰ ਦਲਦਲ ਤੋਂ ਬਚਾ, ਮੈਨੂੰ ਡੁੱਬਣ ਨਾ ਦੇਹ; ਮੈਨੂੰ ਉਹਨਾਂ ਲੋਕਾਂ ਤੋਂ ਬਚਾ ਜੋ ਮੈਨੂੰ ਨਫ਼ਰਤ ਕਰਦੇ ਹਨ, ਡੂੰਘੇ ਪਾਣੀਆਂ ਤੋਂ।