10ਮੇਰੀ ਢਾਲ ਅੱਤ ਮਹਾਨ ਪਰਮੇਸ਼ਵਰ ਹੈ, ਜੋ ਨੇਕ ਦਿਲ ਵਾਲਿਆਂ ਨੂੰ ਬਚਾਉਂਦਾ ਹੈ।
11ਪਰਮੇਸ਼ਵਰ ਇੱਕ ਸੱਚਾ ਧਰਮੀ ਨਿਆਂਕਾਰ ਹੈ, ਇੱਕ ਅਜਿਹਾ ਪਰਮੇਸ਼ਵਰ ਜੋ ਹਰ ਰੋਜ਼ ਆਪਣਾ ਕ੍ਰੋਧ ਪ੍ਰਦਰਸ਼ਿਤ ਕਰਦਾ ਹੈ।
12ਜੇਕਰ ਮਨੁੱਖ ਤੋਬਾ ਨਾ ਕਰੇ, ਤਾਂ ਉਹ ਆਪਣੀ ਤਲਵਾਰ ਨੂੰ ਤਿੱਖਾ ਕਰੇਗਾ। ਉਹ ਨੇ ਆਪਣੇ ਧਨੁਸ਼ ਨੂੰ ਮੋੜੇ ਕੇ ਤਿਆਰ ਕਰ ਛੱਡਿਆ ਹੈ।
13ਉਸ ਨੇ ਆਪਣੇ ਮਾਰਨ ਵਾਲੇ ਹਥਿਆਰ ਤਿਆਰ ਕਰ ਲਏ ਹਨ; ਉਹ ਆਪਣੇ ਬਲਦੇ ਤੀਰ ਤਿਆਰ ਕਰਦਾ ਹੈ।
14ਜੋ ਕੋਈ ਬੁਰਾਈ ਨਾਲ ਗਰਭਵਤੀ ਹੈ ਅਤੇ ਉਹ ਮੁਸੀਬਤ ਨੂੰ ਧਾਰਨ ਕਰਦਾ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ।