ਜ਼ਬੂਰਾਂ 7

ਪਰਮੇਸ਼ਵਰ ਇੱਕ ਸੱਚਾ ਧਰਮੀ ਨਿਆਂਕਾਰ ਹੈ, ਇੱਕ ਅਜਿਹਾ ਪਰਮੇਸ਼ਵਰ ਜੋ ਹਰ ਰੋਜ਼ ਆਪਣਾ ਕ੍ਰੋਧ ਪ੍ਰਦਰਸ਼ਿਤ ਕਰਦਾ ਹੈ।

Psalm 7:11 (UKJV) God judges the righteous, and God is angry with the wicked every day.

9ਦੁਸ਼ਟਾਂ ਦੀ ਹਿੰਸਾ ਦਾ ਅੰਤ ਕਰ ਅਤੇ ਧਰਮੀ ਨੂੰ ਸੁਰੱਖਿਅਤ ਬਣਾ ਤੁਸੀਂ ਧਰਮੀ ਪਰਮੇਸ਼ਵਰ ਹੋ ਜੋ ਮਨਾਂ ਅਤੇ ਦਿਲਾਂ ਦੀ ਜਾਂਚ ਕਰਦੇ ਹੋ।

10ਮੇਰੀ ਢਾਲ ਅੱਤ ਮਹਾਨ ਪਰਮੇਸ਼ਵਰ ਹੈ, ਜੋ ਨੇਕ ਦਿਲ ਵਾਲਿਆਂ ਨੂੰ ਬਚਾਉਂਦਾ ਹੈ।

11ਪਰਮੇਸ਼ਵਰ ਇੱਕ ਸੱਚਾ ਧਰਮੀ ਨਿਆਂਕਾਰ ਹੈ, ਇੱਕ ਅਜਿਹਾ ਪਰਮੇਸ਼ਵਰ ਜੋ ਹਰ ਰੋਜ਼ ਆਪਣਾ ਕ੍ਰੋਧ ਪ੍ਰਦਰਸ਼ਿਤ ਕਰਦਾ ਹੈ।

12ਜੇਕਰ ਮਨੁੱਖ ਤੋਬਾ ਨਾ ਕਰੇ, ਤਾਂ ਉਹ ਆਪਣੀ ਤਲਵਾਰ ਨੂੰ ਤਿੱਖਾ ਕਰੇਗਾ। ਉਹ ਨੇ ਆਪਣੇ ਧਨੁਸ਼ ਨੂੰ ਮੋੜੇ ਕੇ ਤਿਆਰ ਕਰ ਛੱਡਿਆ ਹੈ।

13ਉਸ ਨੇ ਆਪਣੇ ਮਾਰਨ ਵਾਲੇ ਹਥਿਆਰ ਤਿਆਰ ਕਰ ਲਏ ਹਨ; ਉਹ ਆਪਣੇ ਬਲਦੇ ਤੀਰ ਤਿਆਰ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.