ਜ਼ਬੂਰਾਂ 7

ਦੁਸ਼ਟਾਂ ਦੀ ਹਿੰਸਾ ਦਾ ਅੰਤ ਕਰ ਅਤੇ ਧਰਮੀ ਨੂੰ ਸੁਰੱਖਿਅਤ ਬਣਾ ਤੁਸੀਂ ਧਰਮੀ ਪਰਮੇਸ਼ਵਰ ਹੋ ਜੋ ਮਨਾਂ ਅਤੇ ਦਿਲਾਂ ਦੀ ਜਾਂਚ ਕਰਦੇ ਹੋ।

Psalm 7:9 (UKJV) Oh let the wickedness of the wicked come to an end; but establish the just: for the righteous God tries the hearts and reins.

7ਰਾਸ਼ਟਰਾਂ ਦੇ ਲੋਕਾਂ ਨੂੰ ਤੁਹਾਡੇ ਆਲੇ-ਦੁਆਲੇ ਇਕੱਠਾ ਹੋਣ ਦਿਓ, ਤੇ ਤੁਸੀਂ ਉਹਨਾਂ ਵਿੱਚ ਉੱਚੇ ਤਖਤ ਉੱਤੇ ਬਿਰਾਜਮਾਨ ਹੋ ਜਾਵੋ।

8ਯਾਹਵੇਹ ਲੋਕਾਂ ਦਾ ਨਿਆਂ ਕਰੇਗਾ। ਹੇ ਅੱਤ ਮਹਾਨ ਯਾਹਵੇਹ, ਮੇਰੀ ਧਾਰਮਿਕਤਾ ਦੇ ਅਨੁਸਾਰ, ਮੇਰੀ ਖਰਿਆਈ ਦੇ ਅਨੁਸਾਰ, ਮੇਰਾ ਨਿਆਂ ਕਰੋ।

9ਦੁਸ਼ਟਾਂ ਦੀ ਹਿੰਸਾ ਦਾ ਅੰਤ ਕਰ ਅਤੇ ਧਰਮੀ ਨੂੰ ਸੁਰੱਖਿਅਤ ਬਣਾ ਤੁਸੀਂ ਧਰਮੀ ਪਰਮੇਸ਼ਵਰ ਹੋ ਜੋ ਮਨਾਂ ਅਤੇ ਦਿਲਾਂ ਦੀ ਜਾਂਚ ਕਰਦੇ ਹੋ।

10ਮੇਰੀ ਢਾਲ ਅੱਤ ਮਹਾਨ ਪਰਮੇਸ਼ਵਰ ਹੈ, ਜੋ ਨੇਕ ਦਿਲ ਵਾਲਿਆਂ ਨੂੰ ਬਚਾਉਂਦਾ ਹੈ।

11ਪਰਮੇਸ਼ਵਰ ਇੱਕ ਸੱਚਾ ਧਰਮੀ ਨਿਆਂਕਾਰ ਹੈ, ਇੱਕ ਅਜਿਹਾ ਪਰਮੇਸ਼ਵਰ ਜੋ ਹਰ ਰੋਜ਼ ਆਪਣਾ ਕ੍ਰੋਧ ਪ੍ਰਦਰਸ਼ਿਤ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.