ਜ਼ਬੂਰਾਂ 7

ਯਾਹਵੇਹ ਲੋਕਾਂ ਦਾ ਨਿਆਂ ਕਰੇਗਾ। ਹੇ ਅੱਤ ਮਹਾਨ ਯਾਹਵੇਹ, ਮੇਰੀ ਧਾਰਮਿਕਤਾ ਦੇ ਅਨੁਸਾਰ, ਮੇਰੀ ਖਰਿਆਈ ਦੇ ਅਨੁਸਾਰ, ਮੇਰਾ ਨਿਆਂ ਕਰੋ।

Psalm 7:8 (UKJV) The LORD shall judge the people: judge me, O LORD, according to my righteousness, and according to mine integrity that is in me.

6ਹੇ ਯਾਹਵੇਹ, ਆਪਣੇ ਗੁੱਸੇ ਵਿੱਚ ਉੱਠੋ; ਮੇਰੇ ਵੈਰੀਆਂ ਦੇ ਕ੍ਰੋਧ ਦੇ ਵਿਰੁੱਧ ਉੱਠ। ਹੇ ਮੇਰੇ ਪਰਮੇਸ਼ਵਰ, ਜਾਗ! ਤੁਸੀਂ ਨਿਆਂ ਦਾ ਹੁਕਮ ਕੀਤਾ ਹੈ।

7ਰਾਸ਼ਟਰਾਂ ਦੇ ਲੋਕਾਂ ਨੂੰ ਤੁਹਾਡੇ ਆਲੇ-ਦੁਆਲੇ ਇਕੱਠਾ ਹੋਣ ਦਿਓ, ਤੇ ਤੁਸੀਂ ਉਹਨਾਂ ਵਿੱਚ ਉੱਚੇ ਤਖਤ ਉੱਤੇ ਬਿਰਾਜਮਾਨ ਹੋ ਜਾਵੋ।

8ਯਾਹਵੇਹ ਲੋਕਾਂ ਦਾ ਨਿਆਂ ਕਰੇਗਾ। ਹੇ ਅੱਤ ਮਹਾਨ ਯਾਹਵੇਹ, ਮੇਰੀ ਧਾਰਮਿਕਤਾ ਦੇ ਅਨੁਸਾਰ, ਮੇਰੀ ਖਰਿਆਈ ਦੇ ਅਨੁਸਾਰ, ਮੇਰਾ ਨਿਆਂ ਕਰੋ।

9ਦੁਸ਼ਟਾਂ ਦੀ ਹਿੰਸਾ ਦਾ ਅੰਤ ਕਰ ਅਤੇ ਧਰਮੀ ਨੂੰ ਸੁਰੱਖਿਅਤ ਬਣਾ ਤੁਸੀਂ ਧਰਮੀ ਪਰਮੇਸ਼ਵਰ ਹੋ ਜੋ ਮਨਾਂ ਅਤੇ ਦਿਲਾਂ ਦੀ ਜਾਂਚ ਕਰਦੇ ਹੋ।

10ਮੇਰੀ ਢਾਲ ਅੱਤ ਮਹਾਨ ਪਰਮੇਸ਼ਵਰ ਹੈ, ਜੋ ਨੇਕ ਦਿਲ ਵਾਲਿਆਂ ਨੂੰ ਬਚਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.