ਜ਼ਬੂਰਾਂ 7

ਹੇ ਯਾਹਵੇਹ, ਆਪਣੇ ਗੁੱਸੇ ਵਿੱਚ ਉੱਠੋ; ਮੇਰੇ ਵੈਰੀਆਂ ਦੇ ਕ੍ਰੋਧ ਦੇ ਵਿਰੁੱਧ ਉੱਠ। ਹੇ ਮੇਰੇ ਪਰਮੇਸ਼ਵਰ, ਜਾਗ! ਤੁਸੀਂ ਨਿਆਂ ਦਾ ਹੁਕਮ ਕੀਤਾ ਹੈ।

Psalm 7:6 (UKJV) Arise, O LORD, in yours anger, lift up yourself because of the rage of mine enemies: and awake for me to the judgment that you have commanded.

4ਜੇ ਮੈਂ ਆਪਣੇ ਸਹਿਯੋਗੀ ਨੂੰ ਬਦੀ ਨਾਲ ਬਦਲਾ ਦਿੱਤਾ ਹੈ ਜਾਂ ਬਿਨਾਂ ਕਾਰਨ ਮੇਰੇ ਦੁਸ਼ਮਣ ਨੂੰ ਲੁੱਟ ਲਿਆ ਹੈ,

5ਤਾਂ ਦੁਸ਼ਮਣ ਮੇਰਾ ਪਿੱਛਾ ਕਰਕੇ ਮੈਨੂੰ ਫੜ ਲਵੇ; ਉਹ ਮੇਰੀ ਜ਼ਿੰਦਗੀ ਨੂੰ ਜ਼ਮੀਨ ਉੱਤੇ ਕੁਚਲ ਦੇਵੇ ਅਤੇ ਮੈਨੂੰ ਮਿੱਟੀ ਵਿੱਚ ਮਿਲਾ ਦੇਵੇ।

6ਹੇ ਯਾਹਵੇਹ, ਆਪਣੇ ਗੁੱਸੇ ਵਿੱਚ ਉੱਠੋ; ਮੇਰੇ ਵੈਰੀਆਂ ਦੇ ਕ੍ਰੋਧ ਦੇ ਵਿਰੁੱਧ ਉੱਠ। ਹੇ ਮੇਰੇ ਪਰਮੇਸ਼ਵਰ, ਜਾਗ! ਤੁਸੀਂ ਨਿਆਂ ਦਾ ਹੁਕਮ ਕੀਤਾ ਹੈ।

7ਰਾਸ਼ਟਰਾਂ ਦੇ ਲੋਕਾਂ ਨੂੰ ਤੁਹਾਡੇ ਆਲੇ-ਦੁਆਲੇ ਇਕੱਠਾ ਹੋਣ ਦਿਓ, ਤੇ ਤੁਸੀਂ ਉਹਨਾਂ ਵਿੱਚ ਉੱਚੇ ਤਖਤ ਉੱਤੇ ਬਿਰਾਜਮਾਨ ਹੋ ਜਾਵੋ।

8ਯਾਹਵੇਹ ਲੋਕਾਂ ਦਾ ਨਿਆਂ ਕਰੇਗਾ। ਹੇ ਅੱਤ ਮਹਾਨ ਯਾਹਵੇਹ, ਮੇਰੀ ਧਾਰਮਿਕਤਾ ਦੇ ਅਨੁਸਾਰ, ਮੇਰੀ ਖਰਿਆਈ ਦੇ ਅਨੁਸਾਰ, ਮੇਰਾ ਨਿਆਂ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.