2ਅਜਿਹਾ ਨਾਂ ਹੋਵੇ ਜੋ ਉਹ ਮੈਨੂੰ ਸ਼ੇਰ ਵਾਂਗ ਪਾੜ ਦੇਣ ਅਤੇ ਮੇਰੇ ਟੁਕੜੇ-ਟੁਕੜੇ ਕਰ ਦੇਣ ਅਤੇ ਮੈਨੂੰ ਬਚਾਉਣ ਵਾਲਾ ਕੋਈ ਨਾ ਹੋਵੇ।
3ਹੇ ਯਾਹਵੇਹ ਮੇਰੇ ਪਰਮੇਸ਼ਵਰ, ਜੇ ਮੈਂ ਇਹ ਕੀਤਾ ਹੈ ਅਤੇ ਜੇ ਮੇਰੇ ਹੱਥੋਂ ਬਦੀ ਹੋਈ ਹੈ,
4ਜੇ ਮੈਂ ਆਪਣੇ ਸਹਿਯੋਗੀ ਨੂੰ ਬਦੀ ਨਾਲ ਬਦਲਾ ਦਿੱਤਾ ਹੈ ਜਾਂ ਬਿਨਾਂ ਕਾਰਨ ਮੇਰੇ ਦੁਸ਼ਮਣ ਨੂੰ ਲੁੱਟ ਲਿਆ ਹੈ,
5ਤਾਂ ਦੁਸ਼ਮਣ ਮੇਰਾ ਪਿੱਛਾ ਕਰਕੇ ਮੈਨੂੰ ਫੜ ਲਵੇ; ਉਹ ਮੇਰੀ ਜ਼ਿੰਦਗੀ ਨੂੰ ਜ਼ਮੀਨ ਉੱਤੇ ਕੁਚਲ ਦੇਵੇ ਅਤੇ ਮੈਨੂੰ ਮਿੱਟੀ ਵਿੱਚ ਮਿਲਾ ਦੇਵੇ।
6ਹੇ ਯਾਹਵੇਹ, ਆਪਣੇ ਗੁੱਸੇ ਵਿੱਚ ਉੱਠੋ; ਮੇਰੇ ਵੈਰੀਆਂ ਦੇ ਕ੍ਰੋਧ ਦੇ ਵਿਰੁੱਧ ਉੱਠ। ਹੇ ਮੇਰੇ ਪਰਮੇਸ਼ਵਰ, ਜਾਗ! ਤੁਸੀਂ ਨਿਆਂ ਦਾ ਹੁਕਮ ਕੀਤਾ ਹੈ।