ਜ਼ਬੂਰਾਂ 7

ਹੇ ਯਾਹਵੇਹ ਮੇਰੇ ਪਰਮੇਸ਼ਵਰ, ਜੇ ਮੈਂ ਇਹ ਕੀਤਾ ਹੈ ਅਤੇ ਜੇ ਮੇਰੇ ਹੱਥੋਂ ਬਦੀ ਹੋਈ ਹੈ,

Psalm 7:3 (UKJV) O LORD my God, If I have done this; if there be iniquity in my hands;

1ਹੇ ਯਾਹਵੇਹ ਮੇਰੇ ਪਰਮੇਸ਼ਵਰ! ਮੈਂ ਤੇਰੀ ਸ਼ਰਨ ਆਉਂਦਾ ਹਾਂ; ਮੈਨੂੰ ਉਹਨਾਂ ਸਾਰਿਆਂ ਤੋਂ ਬਚਾ ਅਤੇ ਛੁਡਾ ਜੋ ਮੇਰਾ ਪਿੱਛਾ ਕਰਦੇ ਹਨ,

2ਅਜਿਹਾ ਨਾਂ ਹੋਵੇ ਜੋ ਉਹ ਮੈਨੂੰ ਸ਼ੇਰ ਵਾਂਗ ਪਾੜ ਦੇਣ ਅਤੇ ਮੇਰੇ ਟੁਕੜੇ-ਟੁਕੜੇ ਕਰ ਦੇਣ ਅਤੇ ਮੈਨੂੰ ਬਚਾਉਣ ਵਾਲਾ ਕੋਈ ਨਾ ਹੋਵੇ।

3ਹੇ ਯਾਹਵੇਹ ਮੇਰੇ ਪਰਮੇਸ਼ਵਰ, ਜੇ ਮੈਂ ਇਹ ਕੀਤਾ ਹੈ ਅਤੇ ਜੇ ਮੇਰੇ ਹੱਥੋਂ ਬਦੀ ਹੋਈ ਹੈ,

4ਜੇ ਮੈਂ ਆਪਣੇ ਸਹਿਯੋਗੀ ਨੂੰ ਬਦੀ ਨਾਲ ਬਦਲਾ ਦਿੱਤਾ ਹੈ ਜਾਂ ਬਿਨਾਂ ਕਾਰਨ ਮੇਰੇ ਦੁਸ਼ਮਣ ਨੂੰ ਲੁੱਟ ਲਿਆ ਹੈ,

5ਤਾਂ ਦੁਸ਼ਮਣ ਮੇਰਾ ਪਿੱਛਾ ਕਰਕੇ ਮੈਨੂੰ ਫੜ ਲਵੇ; ਉਹ ਮੇਰੀ ਜ਼ਿੰਦਗੀ ਨੂੰ ਜ਼ਮੀਨ ਉੱਤੇ ਕੁਚਲ ਦੇਵੇ ਅਤੇ ਮੈਨੂੰ ਮਿੱਟੀ ਵਿੱਚ ਮਿਲਾ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.