ਜ਼ਬੂਰਾਂ 71

ਸਾਰੇ ਦਿਨ ਮੇਰਾ ਮੂੰਹ ਤੁਹਾਡੇ ਧਰਮੀ ਕੰਮਾਂ ਬਾਰੇ, ਅਤੇ ਤੁਹਾਡੇ ਬਚਾ ਦੇ ਕੰਮਾਂ ਬਾਰੇ ਦੱਸੇਗਾ ਭਾਵੇਂ ਮੈਂ ਨਹੀਂ ਜਾਣਦਾ ਕਿ ਉਨ੍ਹਾਂ ਸਾਰਿਆਂ ਨੂੰ ਕਿਵੇਂ ਜੋੜਨਾ ਹੈ।

Psalm 71:15 (UKJV) My mouth shall show forth your righteousness and your salvation all the day; for I know not the numbers thereof.

13ਮੇਰੇ ਦੋਸ਼ੀ ਸ਼ਰਮ ਨਾਲ ਨਾਸ਼ ਹੋ ਜਾਣ। ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਉਹ ਘਿਣਾਉਣੇ ਅਤੇ ਬੇਇੱਜ਼ਤ ਹੋਣ।

14ਮੇਰੇ ਲਈ, ਮੈਨੂੰ ਹਮੇਸ਼ਾ ਉਮੀਦ ਰਹੇਗੀ; ਮੈਂ ਵੱਧ ਤੋਂ ਵੱਧ ਤੇਰੀ ਵਡਿਆਈ ਕਰਾਂਗਾ।

15ਸਾਰੇ ਦਿਨ ਮੇਰਾ ਮੂੰਹ ਤੁਹਾਡੇ ਧਰਮੀ ਕੰਮਾਂ ਬਾਰੇ, ਅਤੇ ਤੁਹਾਡੇ ਬਚਾ ਦੇ ਕੰਮਾਂ ਬਾਰੇ ਦੱਸੇਗਾ ਭਾਵੇਂ ਮੈਂ ਨਹੀਂ ਜਾਣਦਾ ਕਿ ਉਨ੍ਹਾਂ ਸਾਰਿਆਂ ਨੂੰ ਕਿਵੇਂ ਜੋੜਨਾ ਹੈ।

16ਹੇ ਯਾਹਵੇਹ, ਮੈਂ ਆਵਾਂਗਾ ਅਤੇ ਤੁਹਾਡੇ ਸ਼ਕਤੀਸ਼ਾਲੀ ਕੰਮਾਂ ਦਾ ਐਲਾਨ ਕਰਾਂਗਾ; ਮੈਂ ਤੇਰੇ ਧਰਮੀ ਕੰਮਾਂ ਦਾ ਪਰਚਾਰ ਕਰਾਂਗਾ, ਹਾਂ ਤੇਰੇ ਹੀ।

17ਹੇ ਪਰਮੇਸ਼ਵਰ, ਮੇਰੀ ਜਵਾਨੀ ਦੇ ਵੇਲੇ ਤੋਂ ਹੀ ਤੁਸੀਂ ਮੈਨੂੰ ਸਿਖਾਇਆ ਹੈ, ਅਤੇ ਅੱਜ ਤੱਕ ਮੈਂ ਤੁਹਾਡੇ ਅਦਭੁਤ ਕੰਮਾਂ ਦਾ ਵਰਣਨ ਕਰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.