14ਮੇਰੇ ਲਈ, ਮੈਨੂੰ ਹਮੇਸ਼ਾ ਉਮੀਦ ਰਹੇਗੀ; ਮੈਂ ਵੱਧ ਤੋਂ ਵੱਧ ਤੇਰੀ ਵਡਿਆਈ ਕਰਾਂਗਾ।
15ਸਾਰੇ ਦਿਨ ਮੇਰਾ ਮੂੰਹ ਤੁਹਾਡੇ ਧਰਮੀ ਕੰਮਾਂ ਬਾਰੇ, ਅਤੇ ਤੁਹਾਡੇ ਬਚਾ ਦੇ ਕੰਮਾਂ ਬਾਰੇ ਦੱਸੇਗਾ ਭਾਵੇਂ ਮੈਂ ਨਹੀਂ ਜਾਣਦਾ ਕਿ ਉਨ੍ਹਾਂ ਸਾਰਿਆਂ ਨੂੰ ਕਿਵੇਂ ਜੋੜਨਾ ਹੈ।
16ਹੇ ਯਾਹਵੇਹ, ਮੈਂ ਆਵਾਂਗਾ ਅਤੇ ਤੁਹਾਡੇ ਸ਼ਕਤੀਸ਼ਾਲੀ ਕੰਮਾਂ ਦਾ ਐਲਾਨ ਕਰਾਂਗਾ; ਮੈਂ ਤੇਰੇ ਧਰਮੀ ਕੰਮਾਂ ਦਾ ਪਰਚਾਰ ਕਰਾਂਗਾ, ਹਾਂ ਤੇਰੇ ਹੀ।
17ਹੇ ਪਰਮੇਸ਼ਵਰ, ਮੇਰੀ ਜਵਾਨੀ ਦੇ ਵੇਲੇ ਤੋਂ ਹੀ ਤੁਸੀਂ ਮੈਨੂੰ ਸਿਖਾਇਆ ਹੈ, ਅਤੇ ਅੱਜ ਤੱਕ ਮੈਂ ਤੁਹਾਡੇ ਅਦਭੁਤ ਕੰਮਾਂ ਦਾ ਵਰਣਨ ਕਰਦਾ ਹਾਂ।
18ਭਾਵੇਂ ਬੁਢੇਪੇ ਤੇ ਧੌਲਿਆਂ ਤੱਕ ਵੀ, ਹੇ ਮੇਰੇ ਪਰਮੇਸ਼ਵਰ, ਮੈਨੂੰ ਨਾ ਤਿਆਗ, ਜਦ ਤੱਕ ਮੈਂ ਅਗਲੀ ਪੀੜ੍ਹੀ ਨੂੰ ਤੇਰੀ ਸ਼ਕਤੀ ਦਾ ਵਰਣਨ ਨਹੀਂ ਕਰਾਂਗਾ, ਆਉਣ ਵਾਲੇ ਸਾਰੇ ਲੋਕਾਂ ਲਈ ਤੇਰੀਆਂ ਕਰਾਮਾਤਾਂ।