ਜ਼ਬੂਰਾਂ 71

ਭਾਵੇਂ ਬੁਢੇਪੇ ਤੇ ਧੌਲਿਆਂ ਤੱਕ ਵੀ, ਹੇ ਮੇਰੇ ਪਰਮੇਸ਼ਵਰ, ਮੈਨੂੰ ਨਾ ਤਿਆਗ, ਜਦ ਤੱਕ ਮੈਂ ਅਗਲੀ ਪੀੜ੍ਹੀ ਨੂੰ ਤੇਰੀ ਸ਼ਕਤੀ ਦਾ ਵਰਣਨ ਨਹੀਂ ਕਰਾਂਗਾ, ਆਉਣ ਵਾਲੇ ਸਾਰੇ ਲੋਕਾਂ ਲਈ ਤੇਰੀਆਂ ਕਰਾਮਾਤਾਂ।

Psalm 71:18 (UKJV) Now also when I am old and greyheaded, O God, forsake me not; until I have showed your strength unto this generation, and your power to every one that is to come.

16ਹੇ ਯਾਹਵੇਹ, ਮੈਂ ਆਵਾਂਗਾ ਅਤੇ ਤੁਹਾਡੇ ਸ਼ਕਤੀਸ਼ਾਲੀ ਕੰਮਾਂ ਦਾ ਐਲਾਨ ਕਰਾਂਗਾ; ਮੈਂ ਤੇਰੇ ਧਰਮੀ ਕੰਮਾਂ ਦਾ ਪਰਚਾਰ ਕਰਾਂਗਾ, ਹਾਂ ਤੇਰੇ ਹੀ।

17ਹੇ ਪਰਮੇਸ਼ਵਰ, ਮੇਰੀ ਜਵਾਨੀ ਦੇ ਵੇਲੇ ਤੋਂ ਹੀ ਤੁਸੀਂ ਮੈਨੂੰ ਸਿਖਾਇਆ ਹੈ, ਅਤੇ ਅੱਜ ਤੱਕ ਮੈਂ ਤੁਹਾਡੇ ਅਦਭੁਤ ਕੰਮਾਂ ਦਾ ਵਰਣਨ ਕਰਦਾ ਹਾਂ।

18ਭਾਵੇਂ ਬੁਢੇਪੇ ਤੇ ਧੌਲਿਆਂ ਤੱਕ ਵੀ, ਹੇ ਮੇਰੇ ਪਰਮੇਸ਼ਵਰ, ਮੈਨੂੰ ਨਾ ਤਿਆਗ, ਜਦ ਤੱਕ ਮੈਂ ਅਗਲੀ ਪੀੜ੍ਹੀ ਨੂੰ ਤੇਰੀ ਸ਼ਕਤੀ ਦਾ ਵਰਣਨ ਨਹੀਂ ਕਰਾਂਗਾ, ਆਉਣ ਵਾਲੇ ਸਾਰੇ ਲੋਕਾਂ ਲਈ ਤੇਰੀਆਂ ਕਰਾਮਾਤਾਂ।

19ਹੇ ਪਰਮੇਸ਼ਵਰ, ਤੁਹਾਡੀ ਧਾਰਮਿਕਤਾ ਸਵਰਗ ਤੱਕ ਪਹੁੰਚਦੀ ਹੈ, ਤੁਸੀਂ ਜਿਨ੍ਹਾਂ ਨੇ ਮਹਾਨ ਕੰਮ ਕੀਤੇ ਹਨ। ਹੇ ਪਰਮੇਸ਼ਵਰ, ਤੇਰੇ ਵਰਗਾ ਕੌਣ ਹੈ?

20ਭਾਵੇਂ ਤੈਂ ਮੈਨੂੰ ਮੁਸੀਬਤਾਂ, ਬਹੁਤੀਆਂ ਅਤੇ ਕੌੜੀਆਂ ਵਿਖਾਈਆਂ, ਤੁਸੀਂ ਮੇਰੀ ਜ਼ਿੰਦਗੀ ਨੂੰ ਮੁੜ ਬਹਾਲ ਕਰੋਗੇ। ਧਰਤੀ ਦੀਆਂ ਡੂੰਘਾਈਆਂ ਤੋਂ ਤੂੰ ਮੈਨੂੰ ਫੇਰ ਉੱਪਰ ਲਿਆਵੇਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.