ਜ਼ਬੂਰਾਂ 71

ਹੇ ਪਰਮੇਸ਼ਵਰ, ਮੇਰੀ ਜਵਾਨੀ ਦੇ ਵੇਲੇ ਤੋਂ ਹੀ ਤੁਸੀਂ ਮੈਨੂੰ ਸਿਖਾਇਆ ਹੈ, ਅਤੇ ਅੱਜ ਤੱਕ ਮੈਂ ਤੁਹਾਡੇ ਅਦਭੁਤ ਕੰਮਾਂ ਦਾ ਵਰਣਨ ਕਰਦਾ ਹਾਂ।

Psalm 71:17 (UKJV) O God, you have taught me from my youth: and until now have I declared your wondrous works.

15ਸਾਰੇ ਦਿਨ ਮੇਰਾ ਮੂੰਹ ਤੁਹਾਡੇ ਧਰਮੀ ਕੰਮਾਂ ਬਾਰੇ, ਅਤੇ ਤੁਹਾਡੇ ਬਚਾ ਦੇ ਕੰਮਾਂ ਬਾਰੇ ਦੱਸੇਗਾ ਭਾਵੇਂ ਮੈਂ ਨਹੀਂ ਜਾਣਦਾ ਕਿ ਉਨ੍ਹਾਂ ਸਾਰਿਆਂ ਨੂੰ ਕਿਵੇਂ ਜੋੜਨਾ ਹੈ।

16ਹੇ ਯਾਹਵੇਹ, ਮੈਂ ਆਵਾਂਗਾ ਅਤੇ ਤੁਹਾਡੇ ਸ਼ਕਤੀਸ਼ਾਲੀ ਕੰਮਾਂ ਦਾ ਐਲਾਨ ਕਰਾਂਗਾ; ਮੈਂ ਤੇਰੇ ਧਰਮੀ ਕੰਮਾਂ ਦਾ ਪਰਚਾਰ ਕਰਾਂਗਾ, ਹਾਂ ਤੇਰੇ ਹੀ।

17ਹੇ ਪਰਮੇਸ਼ਵਰ, ਮੇਰੀ ਜਵਾਨੀ ਦੇ ਵੇਲੇ ਤੋਂ ਹੀ ਤੁਸੀਂ ਮੈਨੂੰ ਸਿਖਾਇਆ ਹੈ, ਅਤੇ ਅੱਜ ਤੱਕ ਮੈਂ ਤੁਹਾਡੇ ਅਦਭੁਤ ਕੰਮਾਂ ਦਾ ਵਰਣਨ ਕਰਦਾ ਹਾਂ।

18ਭਾਵੇਂ ਬੁਢੇਪੇ ਤੇ ਧੌਲਿਆਂ ਤੱਕ ਵੀ, ਹੇ ਮੇਰੇ ਪਰਮੇਸ਼ਵਰ, ਮੈਨੂੰ ਨਾ ਤਿਆਗ, ਜਦ ਤੱਕ ਮੈਂ ਅਗਲੀ ਪੀੜ੍ਹੀ ਨੂੰ ਤੇਰੀ ਸ਼ਕਤੀ ਦਾ ਵਰਣਨ ਨਹੀਂ ਕਰਾਂਗਾ, ਆਉਣ ਵਾਲੇ ਸਾਰੇ ਲੋਕਾਂ ਲਈ ਤੇਰੀਆਂ ਕਰਾਮਾਤਾਂ।

19ਹੇ ਪਰਮੇਸ਼ਵਰ, ਤੁਹਾਡੀ ਧਾਰਮਿਕਤਾ ਸਵਰਗ ਤੱਕ ਪਹੁੰਚਦੀ ਹੈ, ਤੁਸੀਂ ਜਿਨ੍ਹਾਂ ਨੇ ਮਹਾਨ ਕੰਮ ਕੀਤੇ ਹਨ। ਹੇ ਪਰਮੇਸ਼ਵਰ, ਤੇਰੇ ਵਰਗਾ ਕੌਣ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.