ਜ਼ਬੂਰਾਂ 72

ਤਰਸ਼ੀਸ਼ ਅਤੇ ਦੂਰ-ਦੁਰਾਡੇ ਦੇ ਕੰਢਿਆਂ ਦੇ ਰਾਜੇ ਉਸ ਨੂੰ ਸ਼ਰਧਾਂਜਲੀ ਦੇਣ। ਸ਼ਬਾ ਅਤੇ ਸਬਾ ਦੇ ਰਾਜੇ ਉਸ ਨੂੰ ਤੋਹਫ਼ੇ ਦੇਣ।

Psalm 72:10 (UKJV) The kings of Tarshish and of the isles shall bring presents: the kings of Sheba and Seba shall offer gifts.

8ਉਹ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਨਦੀ ਤੋਂ ਧਰਤੀ ਦੇ ਸਿਰੇ ਤੱਕ ਰਾਜ ਕਰੇ।

9ਉਜਾੜ ਦੇ ਗੋਤ ਉਹ ਦੇ ਅੱਗੇ ਝੁਕਣ ਅਤੇ ਉਹ ਦੇ ਵੈਰੀ ਮਿੱਟੀ ਚੱਟਣ।

10ਤਰਸ਼ੀਸ਼ ਅਤੇ ਦੂਰ-ਦੁਰਾਡੇ ਦੇ ਕੰਢਿਆਂ ਦੇ ਰਾਜੇ ਉਸ ਨੂੰ ਸ਼ਰਧਾਂਜਲੀ ਦੇਣ। ਸ਼ਬਾ ਅਤੇ ਸਬਾ ਦੇ ਰਾਜੇ ਉਸ ਨੂੰ ਤੋਹਫ਼ੇ ਦੇਣ।

11ਸਾਰੇ ਰਾਜੇ ਉਸ ਅੱਗੇ ਮੱਥਾ ਟੇਕਣ ਅਤੇ ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨ।

12ਕਿਉਂ ਜੋ ਉਹ ਲੋੜਵੰਦਾਂ ਨੂੰ ਬਚਾਵੇਗਾ ਜਿਹੜੇ ਉਸਨੂੰ ਪੁਕਾਰਦੇ ਹਨ, ਅਤੇ ਦੁਖੀਆਂ ਨੂੰ ਜਿਨ੍ਹਾਂ ਦਾ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.