ਜ਼ਬੂਰਾਂ 72

ਉਜਾੜ ਦੇ ਗੋਤ ਉਹ ਦੇ ਅੱਗੇ ਝੁਕਣ ਅਤੇ ਉਹ ਦੇ ਵੈਰੀ ਮਿੱਟੀ ਚੱਟਣ।

Psalm 72:9 (UKJV) They that dwell in the wilderness shall bow before him; and his enemies shall lick the dust.

7ਉਹ ਦੇ ਦਿਨਾਂ ਵਿੱਚ ਧਰਮੀ ਲੋਕ ਵਧਦੇ-ਫੁੱਲਦੇ ਰਹਿਣ ਅਤੇ ਚੰਦਰਮਾ ਦੇ ਨਾ ਰਹਿਣ ਤੱਕ ਖੁਸ਼ਹਾਲੀ ਵਧੇ।

8ਉਹ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਨਦੀ ਤੋਂ ਧਰਤੀ ਦੇ ਸਿਰੇ ਤੱਕ ਰਾਜ ਕਰੇ।

9ਉਜਾੜ ਦੇ ਗੋਤ ਉਹ ਦੇ ਅੱਗੇ ਝੁਕਣ ਅਤੇ ਉਹ ਦੇ ਵੈਰੀ ਮਿੱਟੀ ਚੱਟਣ।

10ਤਰਸ਼ੀਸ਼ ਅਤੇ ਦੂਰ-ਦੁਰਾਡੇ ਦੇ ਕੰਢਿਆਂ ਦੇ ਰਾਜੇ ਉਸ ਨੂੰ ਸ਼ਰਧਾਂਜਲੀ ਦੇਣ। ਸ਼ਬਾ ਅਤੇ ਸਬਾ ਦੇ ਰਾਜੇ ਉਸ ਨੂੰ ਤੋਹਫ਼ੇ ਦੇਣ।

11ਸਾਰੇ ਰਾਜੇ ਉਸ ਅੱਗੇ ਮੱਥਾ ਟੇਕਣ ਅਤੇ ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.