5ਜਿੰਨਾਂ ਚਿਰ ਸੂਰਜ ਤੇ ਚੰਦਰਮਾ ਬਣੇ ਰਹਿਣਗੇ, ਲੋਕ ਪੀੜ੍ਹੀਓ ਪੀੜ੍ਹੀ ਤੇਰਾ ਭੈਅ ਮੰਨਦੇ ਰਹਿਣਗੇ।
6ਉਹ ਵਾਹੁਣ ਵਾਲੇ ਖੇਤ ਵਿੱਚ ਵਰਖਾ ਵਰਗਾ ਹੋਵੇ, ਧਰਤੀ ਨੂੰ ਸਿੰਜਦਾ ਮੀਂਹ ਵਰਗਾ ਹੋਵੇ।
7ਉਹ ਦੇ ਦਿਨਾਂ ਵਿੱਚ ਧਰਮੀ ਲੋਕ ਵਧਦੇ-ਫੁੱਲਦੇ ਰਹਿਣ ਅਤੇ ਚੰਦਰਮਾ ਦੇ ਨਾ ਰਹਿਣ ਤੱਕ ਖੁਸ਼ਹਾਲੀ ਵਧੇ।
8ਉਹ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਨਦੀ ਤੋਂ ਧਰਤੀ ਦੇ ਸਿਰੇ ਤੱਕ ਰਾਜ ਕਰੇ।
9ਉਜਾੜ ਦੇ ਗੋਤ ਉਹ ਦੇ ਅੱਗੇ ਝੁਕਣ ਅਤੇ ਉਹ ਦੇ ਵੈਰੀ ਮਿੱਟੀ ਚੱਟਣ।