ਜ਼ਬੂਰਾਂ 72

ਕਿਉਂ ਜੋ ਉਹ ਲੋੜਵੰਦਾਂ ਨੂੰ ਬਚਾਵੇਗਾ ਜਿਹੜੇ ਉਸਨੂੰ ਪੁਕਾਰਦੇ ਹਨ, ਅਤੇ ਦੁਖੀਆਂ ਨੂੰ ਜਿਨ੍ਹਾਂ ਦਾ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।

Psalm 72:12 (UKJV) For he shall deliver the needy when he cries; the poor also, and him that has no helper.

10ਤਰਸ਼ੀਸ਼ ਅਤੇ ਦੂਰ-ਦੁਰਾਡੇ ਦੇ ਕੰਢਿਆਂ ਦੇ ਰਾਜੇ ਉਸ ਨੂੰ ਸ਼ਰਧਾਂਜਲੀ ਦੇਣ। ਸ਼ਬਾ ਅਤੇ ਸਬਾ ਦੇ ਰਾਜੇ ਉਸ ਨੂੰ ਤੋਹਫ਼ੇ ਦੇਣ।

11ਸਾਰੇ ਰਾਜੇ ਉਸ ਅੱਗੇ ਮੱਥਾ ਟੇਕਣ ਅਤੇ ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨ।

12ਕਿਉਂ ਜੋ ਉਹ ਲੋੜਵੰਦਾਂ ਨੂੰ ਬਚਾਵੇਗਾ ਜਿਹੜੇ ਉਸਨੂੰ ਪੁਕਾਰਦੇ ਹਨ, ਅਤੇ ਦੁਖੀਆਂ ਨੂੰ ਜਿਨ੍ਹਾਂ ਦਾ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।

13ਉਹ ਕਮਜ਼ੋਰਾਂ ਅਤੇ ਲੋੜਵੰਦਾਂ ਉੱਤੇ ਤਰਸ ਕਰੇਗਾ ਅਤੇ ਲੋੜਵੰਦਾਂ ਨੂੰ ਮੌਤ ਤੋਂ ਬਚਾਵੇਗਾ।

14ਉਹ ਉਹਨਾਂ ਨੂੰ ਜ਼ੁਲਮ ਅਤੇ ਛਲ ਤੋਂ ਛੁਡਾਵੇਗਾ, ਕਿਉਂ ਜੋ ਉਹ ਦੀ ਨਿਗਾਹ ਵਿੱਚ ਉਹਨਾਂ ਦਾ ਲਹੂ ਅਨਮੋਲ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.