ਜ਼ਬੂਰਾਂ 72

ਉਹ ਉਹਨਾਂ ਨੂੰ ਜ਼ੁਲਮ ਅਤੇ ਛਲ ਤੋਂ ਛੁਡਾਵੇਗਾ, ਕਿਉਂ ਜੋ ਉਹ ਦੀ ਨਿਗਾਹ ਵਿੱਚ ਉਹਨਾਂ ਦਾ ਲਹੂ ਅਨਮੋਲ ਹੈ।

Psalm 72:14 (UKJV) He shall redeem their soul from deceit and violence: and precious shall their blood be in his sight.

12ਕਿਉਂ ਜੋ ਉਹ ਲੋੜਵੰਦਾਂ ਨੂੰ ਬਚਾਵੇਗਾ ਜਿਹੜੇ ਉਸਨੂੰ ਪੁਕਾਰਦੇ ਹਨ, ਅਤੇ ਦੁਖੀਆਂ ਨੂੰ ਜਿਨ੍ਹਾਂ ਦਾ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।

13ਉਹ ਕਮਜ਼ੋਰਾਂ ਅਤੇ ਲੋੜਵੰਦਾਂ ਉੱਤੇ ਤਰਸ ਕਰੇਗਾ ਅਤੇ ਲੋੜਵੰਦਾਂ ਨੂੰ ਮੌਤ ਤੋਂ ਬਚਾਵੇਗਾ।

14ਉਹ ਉਹਨਾਂ ਨੂੰ ਜ਼ੁਲਮ ਅਤੇ ਛਲ ਤੋਂ ਛੁਡਾਵੇਗਾ, ਕਿਉਂ ਜੋ ਉਹ ਦੀ ਨਿਗਾਹ ਵਿੱਚ ਉਹਨਾਂ ਦਾ ਲਹੂ ਅਨਮੋਲ ਹੈ।

15ਉਹ ਲੰਬੀ ਉਮਰ ਜੀਵੇ! ਉਸ ਨੂੰ ਸ਼ਬਾ ਦਾ ਸੋਨਾ ਦਿੱਤਾ ਜਾਵੇ। ਲੋਕ ਉਸ ਲਈ ਪ੍ਰਾਰਥਨਾ ਕਰਦੇ ਰਹਿਣ ਅਤੇ ਸਾਰਾ ਦਿਨ ਉਸ ਨੂੰ ਅਸੀਸ ਦੇਣ।

16ਸਾਰੀ ਧਰਤੀ ਉੱਤੇ ਅਨਾਜ ਵਧੇ; ਪਹਾੜੀਆਂ ਦੀਆਂ ਚੋਟੀਆਂ ਉੱਤੇ ਇਹ ਹਿੱਲ ਸਕਦਾ ਹੈ। ਫ਼ਸਲ ਲਬਾਨੋਨ ਵਾਂਗ ਵਧੇ ਅਤੇ ਖੇਤ ਦੇ ਘਾਹ ਵਾਂਗ ਵਧੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.