ਜ਼ਬੂਰਾਂ 72

ਉਹ ਲੰਬੀ ਉਮਰ ਜੀਵੇ! ਉਸ ਨੂੰ ਸ਼ਬਾ ਦਾ ਸੋਨਾ ਦਿੱਤਾ ਜਾਵੇ। ਲੋਕ ਉਸ ਲਈ ਪ੍ਰਾਰਥਨਾ ਕਰਦੇ ਰਹਿਣ ਅਤੇ ਸਾਰਾ ਦਿਨ ਉਸ ਨੂੰ ਅਸੀਸ ਦੇਣ।

Psalm 72:15 (UKJV) And he shall live, and to him shall be given of the gold of Sheba: prayer also shall be made for him continually; and daily shall he be praised.

13ਉਹ ਕਮਜ਼ੋਰਾਂ ਅਤੇ ਲੋੜਵੰਦਾਂ ਉੱਤੇ ਤਰਸ ਕਰੇਗਾ ਅਤੇ ਲੋੜਵੰਦਾਂ ਨੂੰ ਮੌਤ ਤੋਂ ਬਚਾਵੇਗਾ।

14ਉਹ ਉਹਨਾਂ ਨੂੰ ਜ਼ੁਲਮ ਅਤੇ ਛਲ ਤੋਂ ਛੁਡਾਵੇਗਾ, ਕਿਉਂ ਜੋ ਉਹ ਦੀ ਨਿਗਾਹ ਵਿੱਚ ਉਹਨਾਂ ਦਾ ਲਹੂ ਅਨਮੋਲ ਹੈ।

15ਉਹ ਲੰਬੀ ਉਮਰ ਜੀਵੇ! ਉਸ ਨੂੰ ਸ਼ਬਾ ਦਾ ਸੋਨਾ ਦਿੱਤਾ ਜਾਵੇ। ਲੋਕ ਉਸ ਲਈ ਪ੍ਰਾਰਥਨਾ ਕਰਦੇ ਰਹਿਣ ਅਤੇ ਸਾਰਾ ਦਿਨ ਉਸ ਨੂੰ ਅਸੀਸ ਦੇਣ।

16ਸਾਰੀ ਧਰਤੀ ਉੱਤੇ ਅਨਾਜ ਵਧੇ; ਪਹਾੜੀਆਂ ਦੀਆਂ ਚੋਟੀਆਂ ਉੱਤੇ ਇਹ ਹਿੱਲ ਸਕਦਾ ਹੈ। ਫ਼ਸਲ ਲਬਾਨੋਨ ਵਾਂਗ ਵਧੇ ਅਤੇ ਖੇਤ ਦੇ ਘਾਹ ਵਾਂਗ ਵਧੇ।

17ਉਸਦਾ ਨਾਮ ਸਦਾ ਕਾਇਮ ਰਹੇ; ਇਹ ਸੂਰਜ ਜਿੰਨਾ ਚਿਰ ਜਾਰੀ ਰਹੇਗਾ। ਤਦ ਸਾਰੀਆਂ ਕੌਮਾਂ ਉਸ ਦੇ ਰਾਹੀਂ ਮੁਬਾਰਕ ਹੋਣਗੀਆਂ, ਅਤੇ ਉਹ ਉਸ ਨੂੰ ਧੰਨ ਆਖਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.