ਜ਼ਬੂਰਾਂ 72

ਉਸਦਾ ਨਾਮ ਸਦਾ ਕਾਇਮ ਰਹੇ; ਇਹ ਸੂਰਜ ਜਿੰਨਾ ਚਿਰ ਜਾਰੀ ਰਹੇਗਾ। ਤਦ ਸਾਰੀਆਂ ਕੌਮਾਂ ਉਸ ਦੇ ਰਾਹੀਂ ਮੁਬਾਰਕ ਹੋਣਗੀਆਂ, ਅਤੇ ਉਹ ਉਸ ਨੂੰ ਧੰਨ ਆਖਣਗੀਆਂ।

Psalm 72:17 (UKJV) His name shall endure for ever: his name shall be continued as long as the sun: and men shall be blessed in him: all nations shall call him blessed.

15ਉਹ ਲੰਬੀ ਉਮਰ ਜੀਵੇ! ਉਸ ਨੂੰ ਸ਼ਬਾ ਦਾ ਸੋਨਾ ਦਿੱਤਾ ਜਾਵੇ। ਲੋਕ ਉਸ ਲਈ ਪ੍ਰਾਰਥਨਾ ਕਰਦੇ ਰਹਿਣ ਅਤੇ ਸਾਰਾ ਦਿਨ ਉਸ ਨੂੰ ਅਸੀਸ ਦੇਣ।

16ਸਾਰੀ ਧਰਤੀ ਉੱਤੇ ਅਨਾਜ ਵਧੇ; ਪਹਾੜੀਆਂ ਦੀਆਂ ਚੋਟੀਆਂ ਉੱਤੇ ਇਹ ਹਿੱਲ ਸਕਦਾ ਹੈ। ਫ਼ਸਲ ਲਬਾਨੋਨ ਵਾਂਗ ਵਧੇ ਅਤੇ ਖੇਤ ਦੇ ਘਾਹ ਵਾਂਗ ਵਧੇ।

17ਉਸਦਾ ਨਾਮ ਸਦਾ ਕਾਇਮ ਰਹੇ; ਇਹ ਸੂਰਜ ਜਿੰਨਾ ਚਿਰ ਜਾਰੀ ਰਹੇਗਾ। ਤਦ ਸਾਰੀਆਂ ਕੌਮਾਂ ਉਸ ਦੇ ਰਾਹੀਂ ਮੁਬਾਰਕ ਹੋਣਗੀਆਂ, ਅਤੇ ਉਹ ਉਸ ਨੂੰ ਧੰਨ ਆਖਣਗੀਆਂ।

18ਮੁਬਾਰਕ ਹੋਵੇ ਯਾਹਵੇਹ ਪਰਮੇਸ਼ਵਰ, ਇਸਰਾਏਲ ਦੇ ਪਰਮੇਸ਼ਵਰ, ਦੀ ਵਡਿਆਈ ਹੋਵੇ, ਜੋ ਇਕੱਲਾ ਹੀ ਅਚਰਜ ਕੰਮ ਕਰਦਾ ਹੈ।

19ਉਹ ਦੇ ਪਰਤਾਪ ਵਾਲੇ ਨਾਮ ਦੀ ਸਦਾ ਵਡਿਆਈ ਹੋਵੇ। ਸਾਰੀ ਧਰਤੀ ਉਹ ਦੀ ਮਹਿਮਾ ਨਾਲ ਭਰ ਜਾਵੇ। ਆਮੀਨ ਅਤੇ ਆਮੀਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.