17ਉਸਦਾ ਨਾਮ ਸਦਾ ਕਾਇਮ ਰਹੇ; ਇਹ ਸੂਰਜ ਜਿੰਨਾ ਚਿਰ ਜਾਰੀ ਰਹੇਗਾ। ਤਦ ਸਾਰੀਆਂ ਕੌਮਾਂ ਉਸ ਦੇ ਰਾਹੀਂ ਮੁਬਾਰਕ ਹੋਣਗੀਆਂ, ਅਤੇ ਉਹ ਉਸ ਨੂੰ ਧੰਨ ਆਖਣਗੀਆਂ।
18ਮੁਬਾਰਕ ਹੋਵੇ ਯਾਹਵੇਹ ਪਰਮੇਸ਼ਵਰ, ਇਸਰਾਏਲ ਦੇ ਪਰਮੇਸ਼ਵਰ, ਦੀ ਵਡਿਆਈ ਹੋਵੇ, ਜੋ ਇਕੱਲਾ ਹੀ ਅਚਰਜ ਕੰਮ ਕਰਦਾ ਹੈ।
19ਉਹ ਦੇ ਪਰਤਾਪ ਵਾਲੇ ਨਾਮ ਦੀ ਸਦਾ ਵਡਿਆਈ ਹੋਵੇ। ਸਾਰੀ ਧਰਤੀ ਉਹ ਦੀ ਮਹਿਮਾ ਨਾਲ ਭਰ ਜਾਵੇ। ਆਮੀਨ ਅਤੇ ਆਮੀਨ।
20ਇਸ ਨਾਲ ਯੱਸੀ ਦੇ ਪੁੱਤਰ ਦਾਵੀਦ ਦੀਆਂ ਪ੍ਰਾਰਥਨਾਵਾਂ ਨੂੰ ਸਮਾਪਤ ਕਰਦਾ ਹਾਂ।