ਜ਼ਬੂਰਾਂ 72

ਸਾਰੀ ਧਰਤੀ ਉੱਤੇ ਅਨਾਜ ਵਧੇ; ਪਹਾੜੀਆਂ ਦੀਆਂ ਚੋਟੀਆਂ ਉੱਤੇ ਇਹ ਹਿੱਲ ਸਕਦਾ ਹੈ। ਫ਼ਸਲ ਲਬਾਨੋਨ ਵਾਂਗ ਵਧੇ ਅਤੇ ਖੇਤ ਦੇ ਘਾਹ ਵਾਂਗ ਵਧੇ।

Psalm 72:16 (UKJV) There shall be an handful of corn in the earth upon the top of the mountains; the fruit thereof shall shake like Lebanon: and they of the city shall flourish like grass of the earth.

14ਉਹ ਉਹਨਾਂ ਨੂੰ ਜ਼ੁਲਮ ਅਤੇ ਛਲ ਤੋਂ ਛੁਡਾਵੇਗਾ, ਕਿਉਂ ਜੋ ਉਹ ਦੀ ਨਿਗਾਹ ਵਿੱਚ ਉਹਨਾਂ ਦਾ ਲਹੂ ਅਨਮੋਲ ਹੈ।

15ਉਹ ਲੰਬੀ ਉਮਰ ਜੀਵੇ! ਉਸ ਨੂੰ ਸ਼ਬਾ ਦਾ ਸੋਨਾ ਦਿੱਤਾ ਜਾਵੇ। ਲੋਕ ਉਸ ਲਈ ਪ੍ਰਾਰਥਨਾ ਕਰਦੇ ਰਹਿਣ ਅਤੇ ਸਾਰਾ ਦਿਨ ਉਸ ਨੂੰ ਅਸੀਸ ਦੇਣ।

16ਸਾਰੀ ਧਰਤੀ ਉੱਤੇ ਅਨਾਜ ਵਧੇ; ਪਹਾੜੀਆਂ ਦੀਆਂ ਚੋਟੀਆਂ ਉੱਤੇ ਇਹ ਹਿੱਲ ਸਕਦਾ ਹੈ। ਫ਼ਸਲ ਲਬਾਨੋਨ ਵਾਂਗ ਵਧੇ ਅਤੇ ਖੇਤ ਦੇ ਘਾਹ ਵਾਂਗ ਵਧੇ।

17ਉਸਦਾ ਨਾਮ ਸਦਾ ਕਾਇਮ ਰਹੇ; ਇਹ ਸੂਰਜ ਜਿੰਨਾ ਚਿਰ ਜਾਰੀ ਰਹੇਗਾ। ਤਦ ਸਾਰੀਆਂ ਕੌਮਾਂ ਉਸ ਦੇ ਰਾਹੀਂ ਮੁਬਾਰਕ ਹੋਣਗੀਆਂ, ਅਤੇ ਉਹ ਉਸ ਨੂੰ ਧੰਨ ਆਖਣਗੀਆਂ।

18ਮੁਬਾਰਕ ਹੋਵੇ ਯਾਹਵੇਹ ਪਰਮੇਸ਼ਵਰ, ਇਸਰਾਏਲ ਦੇ ਪਰਮੇਸ਼ਵਰ, ਦੀ ਵਡਿਆਈ ਹੋਵੇ, ਜੋ ਇਕੱਲਾ ਹੀ ਅਚਰਜ ਕੰਮ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.