11ਸਾਰੇ ਰਾਜੇ ਉਸ ਅੱਗੇ ਮੱਥਾ ਟੇਕਣ ਅਤੇ ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨ।
12ਕਿਉਂ ਜੋ ਉਹ ਲੋੜਵੰਦਾਂ ਨੂੰ ਬਚਾਵੇਗਾ ਜਿਹੜੇ ਉਸਨੂੰ ਪੁਕਾਰਦੇ ਹਨ, ਅਤੇ ਦੁਖੀਆਂ ਨੂੰ ਜਿਨ੍ਹਾਂ ਦਾ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।
13ਉਹ ਕਮਜ਼ੋਰਾਂ ਅਤੇ ਲੋੜਵੰਦਾਂ ਉੱਤੇ ਤਰਸ ਕਰੇਗਾ ਅਤੇ ਲੋੜਵੰਦਾਂ ਨੂੰ ਮੌਤ ਤੋਂ ਬਚਾਵੇਗਾ।
14ਉਹ ਉਹਨਾਂ ਨੂੰ ਜ਼ੁਲਮ ਅਤੇ ਛਲ ਤੋਂ ਛੁਡਾਵੇਗਾ, ਕਿਉਂ ਜੋ ਉਹ ਦੀ ਨਿਗਾਹ ਵਿੱਚ ਉਹਨਾਂ ਦਾ ਲਹੂ ਅਨਮੋਲ ਹੈ।
15ਉਹ ਲੰਬੀ ਉਮਰ ਜੀਵੇ! ਉਸ ਨੂੰ ਸ਼ਬਾ ਦਾ ਸੋਨਾ ਦਿੱਤਾ ਜਾਵੇ। ਲੋਕ ਉਸ ਲਈ ਪ੍ਰਾਰਥਨਾ ਕਰਦੇ ਰਹਿਣ ਅਤੇ ਸਾਰਾ ਦਿਨ ਉਸ ਨੂੰ ਅਸੀਸ ਦੇਣ।