ਜ਼ਬੂਰਾਂ 74

ਹੇ ਪਰਮੇਸ਼ਵਰ, ਤੂੰ ਸਾਨੂੰ ਸਦਾ ਲਈ ਕਿਉਂ ਤਿਆਗ ਦਿੱਤਾ ਹੈ? ਕਿਉਂ ਤੇਰਾ ਕ੍ਰੋਧ ਤੇਰੀਆਂ ਇੱਜੜ ਦੀਆਂ ਭੇਡਾਂ ਉੱਤੇ ਧੂੰਏਂ ਦੀ ਤਰ੍ਹਾਂ ਉੱਠਦਾ ਹੈ?

Psalm 74:1 (UKJV) O God, why have you cast us off for ever? why does yours anger smoke against the sheep of your pasture?

1ਹੇ ਪਰਮੇਸ਼ਵਰ, ਤੂੰ ਸਾਨੂੰ ਸਦਾ ਲਈ ਕਿਉਂ ਤਿਆਗ ਦਿੱਤਾ ਹੈ? ਕਿਉਂ ਤੇਰਾ ਕ੍ਰੋਧ ਤੇਰੀਆਂ ਇੱਜੜ ਦੀਆਂ ਭੇਡਾਂ ਉੱਤੇ ਧੂੰਏਂ ਦੀ ਤਰ੍ਹਾਂ ਉੱਠਦਾ ਹੈ?

2ਉਸ ਕੌਮ ਨੂੰ ਚੇਤੇ ਕਰੋ ਜਿਸਨੂੰ ਤੂੰ ਸ਼ੁਰੂ ਤੋਂ ਹੀ ਮੁੱਲ ਲਿਆ ਹੈ, ਆਪਣੀ ਵਿਰਾਸਤ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਤੂੰ ਛੁਡਾਇਆ ਸੀ, ਨਾਲੇ ਇਸ ਸੀਯੋਨ ਪਰਬਤ ਨੂੰ, ਜਿੱਥੇ ਤੂੰ ਵਾਸ ਕੀਤਾ ਸੀ।

3ਆਪਣੇ ਕਦਮਾਂ ਨੂੰ ਇਨ੍ਹਾਂ ਉਜੜੇ ਥਾਵਾਂ ਵੱਲ ਮੋੜ, ਇਹ ਸਾਰੀ ਤਬਾਹੀ ਵੱਲ ਜਿਹੜੀ ਦੁਸ਼ਮਣ ਨੇ ਪਵਿੱਤਰ ਸਥਾਨ ਉੱਤੇ ਲਿਆਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.