ਜ਼ਬੂਰਾਂ 74

ਉਸ ਕੌਮ ਨੂੰ ਚੇਤੇ ਕਰੋ ਜਿਸਨੂੰ ਤੂੰ ਸ਼ੁਰੂ ਤੋਂ ਹੀ ਮੁੱਲ ਲਿਆ ਹੈ, ਆਪਣੀ ਵਿਰਾਸਤ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਤੂੰ ਛੁਡਾਇਆ ਸੀ, ਨਾਲੇ ਇਸ ਸੀਯੋਨ ਪਰਬਤ ਨੂੰ, ਜਿੱਥੇ ਤੂੰ ਵਾਸ ਕੀਤਾ ਸੀ।

Psalm 74:2 (UKJV) Remember your congregation, which you have purchased of old; the rod of yours inheritance, which you have redeemed; this mount Zion, wherein you have dwelt.

1ਹੇ ਪਰਮੇਸ਼ਵਰ, ਤੂੰ ਸਾਨੂੰ ਸਦਾ ਲਈ ਕਿਉਂ ਤਿਆਗ ਦਿੱਤਾ ਹੈ? ਕਿਉਂ ਤੇਰਾ ਕ੍ਰੋਧ ਤੇਰੀਆਂ ਇੱਜੜ ਦੀਆਂ ਭੇਡਾਂ ਉੱਤੇ ਧੂੰਏਂ ਦੀ ਤਰ੍ਹਾਂ ਉੱਠਦਾ ਹੈ?

2ਉਸ ਕੌਮ ਨੂੰ ਚੇਤੇ ਕਰੋ ਜਿਸਨੂੰ ਤੂੰ ਸ਼ੁਰੂ ਤੋਂ ਹੀ ਮੁੱਲ ਲਿਆ ਹੈ, ਆਪਣੀ ਵਿਰਾਸਤ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਤੂੰ ਛੁਡਾਇਆ ਸੀ, ਨਾਲੇ ਇਸ ਸੀਯੋਨ ਪਰਬਤ ਨੂੰ, ਜਿੱਥੇ ਤੂੰ ਵਾਸ ਕੀਤਾ ਸੀ।

3ਆਪਣੇ ਕਦਮਾਂ ਨੂੰ ਇਨ੍ਹਾਂ ਉਜੜੇ ਥਾਵਾਂ ਵੱਲ ਮੋੜ, ਇਹ ਸਾਰੀ ਤਬਾਹੀ ਵੱਲ ਜਿਹੜੀ ਦੁਸ਼ਮਣ ਨੇ ਪਵਿੱਤਰ ਸਥਾਨ ਉੱਤੇ ਲਿਆਂਦੀ ਹੈ।

4ਜਿੱਥੇ ਤੁਸੀਂ ਸਾਡੇ ਨਾਲ ਮਿਲੇ ਸੀ ਉੱਥੇ ਤੁਹਾਡੇ ਦੁਸ਼ਮਣ ਗਰਜਦੇ ਹਨ। ਉਹਨਾਂ ਨੇ ਜਿੱਤ ਦੇ ਲਈ ਆਪਣੇ ਝੰਡੇ ਸਥਾਪਿਤ ਕੀਤੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.