ਜ਼ਬੂਰਾਂ 74

ਆਪਣੇ ਕਦਮਾਂ ਨੂੰ ਇਨ੍ਹਾਂ ਉਜੜੇ ਥਾਵਾਂ ਵੱਲ ਮੋੜ, ਇਹ ਸਾਰੀ ਤਬਾਹੀ ਵੱਲ ਜਿਹੜੀ ਦੁਸ਼ਮਣ ਨੇ ਪਵਿੱਤਰ ਸਥਾਨ ਉੱਤੇ ਲਿਆਂਦੀ ਹੈ।

Psalm 74:3 (UKJV) Lift up your feet unto the perpetual desolations; even all that the enemy has done wickedly in the sanctuary.

1ਹੇ ਪਰਮੇਸ਼ਵਰ, ਤੂੰ ਸਾਨੂੰ ਸਦਾ ਲਈ ਕਿਉਂ ਤਿਆਗ ਦਿੱਤਾ ਹੈ? ਕਿਉਂ ਤੇਰਾ ਕ੍ਰੋਧ ਤੇਰੀਆਂ ਇੱਜੜ ਦੀਆਂ ਭੇਡਾਂ ਉੱਤੇ ਧੂੰਏਂ ਦੀ ਤਰ੍ਹਾਂ ਉੱਠਦਾ ਹੈ?

2ਉਸ ਕੌਮ ਨੂੰ ਚੇਤੇ ਕਰੋ ਜਿਸਨੂੰ ਤੂੰ ਸ਼ੁਰੂ ਤੋਂ ਹੀ ਮੁੱਲ ਲਿਆ ਹੈ, ਆਪਣੀ ਵਿਰਾਸਤ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਤੂੰ ਛੁਡਾਇਆ ਸੀ, ਨਾਲੇ ਇਸ ਸੀਯੋਨ ਪਰਬਤ ਨੂੰ, ਜਿੱਥੇ ਤੂੰ ਵਾਸ ਕੀਤਾ ਸੀ।

3ਆਪਣੇ ਕਦਮਾਂ ਨੂੰ ਇਨ੍ਹਾਂ ਉਜੜੇ ਥਾਵਾਂ ਵੱਲ ਮੋੜ, ਇਹ ਸਾਰੀ ਤਬਾਹੀ ਵੱਲ ਜਿਹੜੀ ਦੁਸ਼ਮਣ ਨੇ ਪਵਿੱਤਰ ਸਥਾਨ ਉੱਤੇ ਲਿਆਂਦੀ ਹੈ।

4ਜਿੱਥੇ ਤੁਸੀਂ ਸਾਡੇ ਨਾਲ ਮਿਲੇ ਸੀ ਉੱਥੇ ਤੁਹਾਡੇ ਦੁਸ਼ਮਣ ਗਰਜਦੇ ਹਨ। ਉਹਨਾਂ ਨੇ ਜਿੱਤ ਦੇ ਲਈ ਆਪਣੇ ਝੰਡੇ ਸਥਾਪਿਤ ਕੀਤੇ ਹਨ।

5ਉਹਨਾਂ ਦਾ ਵਿਵਹਾਰ ਦਰਖਤਾਂ ਨੂੰ ਕੱਟਣ ਲਈ ਕੁਹਾੜੇ ਚਲਾਉਣ ਵਾਲੇ ਆਦਮੀਆਂ ਵਰਗਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.