2ਉਸ ਕੌਮ ਨੂੰ ਚੇਤੇ ਕਰੋ ਜਿਸਨੂੰ ਤੂੰ ਸ਼ੁਰੂ ਤੋਂ ਹੀ ਮੁੱਲ ਲਿਆ ਹੈ, ਆਪਣੀ ਵਿਰਾਸਤ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਤੂੰ ਛੁਡਾਇਆ ਸੀ, ਨਾਲੇ ਇਸ ਸੀਯੋਨ ਪਰਬਤ ਨੂੰ, ਜਿੱਥੇ ਤੂੰ ਵਾਸ ਕੀਤਾ ਸੀ।
3ਆਪਣੇ ਕਦਮਾਂ ਨੂੰ ਇਨ੍ਹਾਂ ਉਜੜੇ ਥਾਵਾਂ ਵੱਲ ਮੋੜ, ਇਹ ਸਾਰੀ ਤਬਾਹੀ ਵੱਲ ਜਿਹੜੀ ਦੁਸ਼ਮਣ ਨੇ ਪਵਿੱਤਰ ਸਥਾਨ ਉੱਤੇ ਲਿਆਂਦੀ ਹੈ।
4ਜਿੱਥੇ ਤੁਸੀਂ ਸਾਡੇ ਨਾਲ ਮਿਲੇ ਸੀ ਉੱਥੇ ਤੁਹਾਡੇ ਦੁਸ਼ਮਣ ਗਰਜਦੇ ਹਨ। ਉਹਨਾਂ ਨੇ ਜਿੱਤ ਦੇ ਲਈ ਆਪਣੇ ਝੰਡੇ ਸਥਾਪਿਤ ਕੀਤੇ ਹਨ।
5ਉਹਨਾਂ ਦਾ ਵਿਵਹਾਰ ਦਰਖਤਾਂ ਨੂੰ ਕੱਟਣ ਲਈ ਕੁਹਾੜੇ ਚਲਾਉਣ ਵਾਲੇ ਆਦਮੀਆਂ ਵਰਗਾ ਸੀ।
6ਉਹਨਾਂ ਨੇ ਆਪਣੇ ਕੁਹਾੜਿਆਂ ਅਤੇ ਹਥੋੜਿਆਂ ਨਾਲ ਸਾਰੀਆਂ ਉੱਕਰੀਆ ਹੋਈਆ ਵਸਤਾਂ ਤੋੜ ਸੁੱਟੀਆਂ।