ਜ਼ਬੂਰਾਂ 75

ਹੰਕਾਰੀ ਨੂੰ ਮੈਂ ਆਖਦਾ ਹਾਂ, ‘ਹੋਰ ਹੰਕਾਰ ਨਾ ਕਰ’ ਅਤੇ ਦੁਸ਼ਟਾਂ ਨੂੰ ਆਖਦਾ ਹਾਂ, ‘ਆਪਣੇ ਸਿੰਗਾਂ ਨੂੰ ਉੱਚਾ ਨਾ ਕਰੋ।

Psalm 75:4 (UKJV) I said unto the fools, Deal not foolishly: and to the wicked, Lift not up the horn:

2ਤੂੰ ਆਖਦਾ ਹੈ, “ਮੈਂ ਨਿਸ਼ਚਿਤ ਸਮਾਂ ਚੁਣਦਾ ਹਾਂ; ਇਹ ਮੈਂ ਹਾਂ ਜੋ ਠੀਕ ਨਿਆਂ ਕਰਦਾ ਹਾਂ।

3ਜਦੋਂ ਧਰਤੀ ਅਤੇ ਇਸ ਦੇ ਸਾਰੇ ਲੋਕ ਕੰਬਦੇ ਹਨ, ਤਦ ਮੈਂ ਹੀ ਉਸਦੇ ਥੰਮ੍ਹਾਂ ਨੂੰ ਮਜ਼ਬੂਤੀ ਨਾਲ ਸੰਭਾਲ ਕੇ ਰੱਖਿਆ ਹੈ।

4ਹੰਕਾਰੀ ਨੂੰ ਮੈਂ ਆਖਦਾ ਹਾਂ, ‘ਹੋਰ ਹੰਕਾਰ ਨਾ ਕਰ’ ਅਤੇ ਦੁਸ਼ਟਾਂ ਨੂੰ ਆਖਦਾ ਹਾਂ, ‘ਆਪਣੇ ਸਿੰਗਾਂ ਨੂੰ ਉੱਚਾ ਨਾ ਕਰੋ।

5ਆਪਣੇ ਸਿੰਗਾਂ ਨੂੰ ਅਕਾਸ਼ ਦੇ ਵਿਰੁੱਧ ਨਾ ਉਠਾਓ; ਨਾ ਢੀਠ-ਪੁਣੇ ਦੀਆ ਗੱਲਾਂ ਕਰੋ।’ ”

6ਨਾ ਪੂਰਬ ਵੱਲੋਂ, ਨਾ ਪੱਛਮ ਵੱਲੋਂ, ਜਾਂ ਮਾਰੂਥਲ ਵਿੱਚੋਂ ਕੋਈ ਵੀ ਆਪਣੇ ਆਪ ਨੂੰ ਉੱਚਾ ਨਹੀਂ ਕਰ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.