ਜ਼ਬੂਰਾਂ 75

ਤੂੰ ਆਖਦਾ ਹੈ, “ਮੈਂ ਨਿਸ਼ਚਿਤ ਸਮਾਂ ਚੁਣਦਾ ਹਾਂ; ਇਹ ਮੈਂ ਹਾਂ ਜੋ ਠੀਕ ਨਿਆਂ ਕਰਦਾ ਹਾਂ।

Psalm 75:2 (UKJV) When I shall receive the congregation I will judge uprightly.

1ਹੇ ਪਰਮੇਸ਼ਵਰ, ਅਸੀਂ ਤੇਰੀ ਉਸਤਤ ਕਰਦੇ ਹਾਂ, ਅਸੀਂ ਤੇਰੀ ਉਸਤਤ ਕਰਦੇ ਹਾਂ, ਕਿਉਂਕਿ ਤੇਰਾ ਨਾਮ ਨੇੜੇ ਹੈ; ਲੋਕ ਤੇਰੇ ਅਚਰਜ਼ ਕੰਮਾਂ ਦਾ ਵਰਣਨ ਕਰਦੇ ਹਨ।

2ਤੂੰ ਆਖਦਾ ਹੈ, “ਮੈਂ ਨਿਸ਼ਚਿਤ ਸਮਾਂ ਚੁਣਦਾ ਹਾਂ; ਇਹ ਮੈਂ ਹਾਂ ਜੋ ਠੀਕ ਨਿਆਂ ਕਰਦਾ ਹਾਂ।

3ਜਦੋਂ ਧਰਤੀ ਅਤੇ ਇਸ ਦੇ ਸਾਰੇ ਲੋਕ ਕੰਬਦੇ ਹਨ, ਤਦ ਮੈਂ ਹੀ ਉਸਦੇ ਥੰਮ੍ਹਾਂ ਨੂੰ ਮਜ਼ਬੂਤੀ ਨਾਲ ਸੰਭਾਲ ਕੇ ਰੱਖਿਆ ਹੈ।

4ਹੰਕਾਰੀ ਨੂੰ ਮੈਂ ਆਖਦਾ ਹਾਂ, ‘ਹੋਰ ਹੰਕਾਰ ਨਾ ਕਰ’ ਅਤੇ ਦੁਸ਼ਟਾਂ ਨੂੰ ਆਖਦਾ ਹਾਂ, ‘ਆਪਣੇ ਸਿੰਗਾਂ ਨੂੰ ਉੱਚਾ ਨਾ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.