1ਹੇ ਪਰਮੇਸ਼ਵਰ, ਅਸੀਂ ਤੇਰੀ ਉਸਤਤ ਕਰਦੇ ਹਾਂ, ਅਸੀਂ ਤੇਰੀ ਉਸਤਤ ਕਰਦੇ ਹਾਂ, ਕਿਉਂਕਿ ਤੇਰਾ ਨਾਮ ਨੇੜੇ ਹੈ; ਲੋਕ ਤੇਰੇ ਅਚਰਜ਼ ਕੰਮਾਂ ਦਾ ਵਰਣਨ ਕਰਦੇ ਹਨ।
2ਤੂੰ ਆਖਦਾ ਹੈ, “ਮੈਂ ਨਿਸ਼ਚਿਤ ਸਮਾਂ ਚੁਣਦਾ ਹਾਂ; ਇਹ ਮੈਂ ਹਾਂ ਜੋ ਠੀਕ ਨਿਆਂ ਕਰਦਾ ਹਾਂ।
3ਜਦੋਂ ਧਰਤੀ ਅਤੇ ਇਸ ਦੇ ਸਾਰੇ ਲੋਕ ਕੰਬਦੇ ਹਨ, ਤਦ ਮੈਂ ਹੀ ਉਸਦੇ ਥੰਮ੍ਹਾਂ ਨੂੰ ਮਜ਼ਬੂਤੀ ਨਾਲ ਸੰਭਾਲ ਕੇ ਰੱਖਿਆ ਹੈ।