ਜ਼ਬੂਰਾਂ 75

ਜਦੋਂ ਧਰਤੀ ਅਤੇ ਇਸ ਦੇ ਸਾਰੇ ਲੋਕ ਕੰਬਦੇ ਹਨ, ਤਦ ਮੈਂ ਹੀ ਉਸਦੇ ਥੰਮ੍ਹਾਂ ਨੂੰ ਮਜ਼ਬੂਤੀ ਨਾਲ ਸੰਭਾਲ ਕੇ ਰੱਖਿਆ ਹੈ।

Psalm 75:3 (UKJV) The earth and all the inhabitants thereof are dissolved: I bear up the pillars of it. Selah.

1ਹੇ ਪਰਮੇਸ਼ਵਰ, ਅਸੀਂ ਤੇਰੀ ਉਸਤਤ ਕਰਦੇ ਹਾਂ, ਅਸੀਂ ਤੇਰੀ ਉਸਤਤ ਕਰਦੇ ਹਾਂ, ਕਿਉਂਕਿ ਤੇਰਾ ਨਾਮ ਨੇੜੇ ਹੈ; ਲੋਕ ਤੇਰੇ ਅਚਰਜ਼ ਕੰਮਾਂ ਦਾ ਵਰਣਨ ਕਰਦੇ ਹਨ।

2ਤੂੰ ਆਖਦਾ ਹੈ, “ਮੈਂ ਨਿਸ਼ਚਿਤ ਸਮਾਂ ਚੁਣਦਾ ਹਾਂ; ਇਹ ਮੈਂ ਹਾਂ ਜੋ ਠੀਕ ਨਿਆਂ ਕਰਦਾ ਹਾਂ।

3ਜਦੋਂ ਧਰਤੀ ਅਤੇ ਇਸ ਦੇ ਸਾਰੇ ਲੋਕ ਕੰਬਦੇ ਹਨ, ਤਦ ਮੈਂ ਹੀ ਉਸਦੇ ਥੰਮ੍ਹਾਂ ਨੂੰ ਮਜ਼ਬੂਤੀ ਨਾਲ ਸੰਭਾਲ ਕੇ ਰੱਖਿਆ ਹੈ।

4ਹੰਕਾਰੀ ਨੂੰ ਮੈਂ ਆਖਦਾ ਹਾਂ, ‘ਹੋਰ ਹੰਕਾਰ ਨਾ ਕਰ’ ਅਤੇ ਦੁਸ਼ਟਾਂ ਨੂੰ ਆਖਦਾ ਹਾਂ, ‘ਆਪਣੇ ਸਿੰਗਾਂ ਨੂੰ ਉੱਚਾ ਨਾ ਕਰੋ।

5ਆਪਣੇ ਸਿੰਗਾਂ ਨੂੰ ਅਕਾਸ਼ ਦੇ ਵਿਰੁੱਧ ਨਾ ਉਠਾਓ; ਨਾ ਢੀਠ-ਪੁਣੇ ਦੀਆ ਗੱਲਾਂ ਕਰੋ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.