ਜ਼ਬੂਰਾਂ 77

ਤੁਸੀਂ ਆਪਣੀ ਬਲਵੰਤ ਬਾਂਹ ਨਾਲ ਆਪਣੇ ਲੋਕਾਂ ਨੂੰ, ਯਾਕੋਬ ਅਤੇ ਯੋਸੇਫ਼ ਦੀ ਅੰਸ ਨੂੰ ਛੁਟਕਾਰਾ ਦਿੱਤਾ।

Psalm 77:15 (UKJV) You have with yours arm redeemed your people, the sons of Jacob and Joseph. Selah.

13ਹੇ ਪਰਮੇਸ਼ਵਰ, ਤੁਹਾਡੇ ਮਾਰਗ ਪਵਿੱਤਰ ਹਨ। ਕੋਈ ਵੀ ਦੇਵਤਾ ਤੇਰੇ ਤੋਂ ਮਹਾਨ ਨਹੀਂ ਹੈ।

14ਤੁਸੀਂ ਉਹ ਪਰਮੇਸ਼ਵਰ ਹੋ ਜੋ ਚਮਤਕਾਰ ਕਰਦੇ ਹੋ; ਤੁਸੀਂ ਲੋਕਾਂ ਵਿੱਚ ਆਪਣੀ ਸ਼ਕਤੀ ਪ੍ਰਗਟ ਕਰਦੇ ਹੋ।

15ਤੁਸੀਂ ਆਪਣੀ ਬਲਵੰਤ ਬਾਂਹ ਨਾਲ ਆਪਣੇ ਲੋਕਾਂ ਨੂੰ, ਯਾਕੋਬ ਅਤੇ ਯੋਸੇਫ਼ ਦੀ ਅੰਸ ਨੂੰ ਛੁਟਕਾਰਾ ਦਿੱਤਾ।

16ਹੇ ਪਰਮੇਸ਼ਵਰ, ਪਾਣੀਆਂ ਨੇ ਤੁਹਾਨੂੰ ਵੇਖਿਆ, ਪਾਣੀਆਂ ਨੇ ਤੁਹਾਨੂੰ ਵੇਖਿਆ ਅਤੇ ਉੱਛਲ ਪਏ। ਅਤੇ ਡੂੰਘਿਆਈਆਂ ਕੰਬ ਉੱਠੀਆਂ।

17ਬੱਦਲਾਂ ਨੇ ਪਾਣੀ ਵਹਾਇਆ, ਅਕਾਸ਼ ਗਰਜ ਨਾਲ ਗੂੰਜ ਉੱਠੇ। ਤੁਹਾਡੇ ਤੀਰ ਅੱਗੇ-ਪਿੱਛੇ ਉੱਡ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.