14ਤੁਸੀਂ ਉਹ ਪਰਮੇਸ਼ਵਰ ਹੋ ਜੋ ਚਮਤਕਾਰ ਕਰਦੇ ਹੋ; ਤੁਸੀਂ ਲੋਕਾਂ ਵਿੱਚ ਆਪਣੀ ਸ਼ਕਤੀ ਪ੍ਰਗਟ ਕਰਦੇ ਹੋ।
15ਤੁਸੀਂ ਆਪਣੀ ਬਲਵੰਤ ਬਾਂਹ ਨਾਲ ਆਪਣੇ ਲੋਕਾਂ ਨੂੰ, ਯਾਕੋਬ ਅਤੇ ਯੋਸੇਫ਼ ਦੀ ਅੰਸ ਨੂੰ ਛੁਟਕਾਰਾ ਦਿੱਤਾ।
16ਹੇ ਪਰਮੇਸ਼ਵਰ, ਪਾਣੀਆਂ ਨੇ ਤੁਹਾਨੂੰ ਵੇਖਿਆ, ਪਾਣੀਆਂ ਨੇ ਤੁਹਾਨੂੰ ਵੇਖਿਆ ਅਤੇ ਉੱਛਲ ਪਏ। ਅਤੇ ਡੂੰਘਿਆਈਆਂ ਕੰਬ ਉੱਠੀਆਂ।
17ਬੱਦਲਾਂ ਨੇ ਪਾਣੀ ਵਹਾਇਆ, ਅਕਾਸ਼ ਗਰਜ ਨਾਲ ਗੂੰਜ ਉੱਠੇ। ਤੁਹਾਡੇ ਤੀਰ ਅੱਗੇ-ਪਿੱਛੇ ਉੱਡ ਗਏ।
18ਵਾਵਰੋਲੇ ਵਿੱਚ ਤੁਹਾਡੀ ਗਰਜ ਸੁਣਾਈ ਦਿੱਤੀ, ਤੁਹਾਡੀ ਬਿਜਲੀ ਨੇ ਜਗਤ ਨੂੰ ਲਸ਼ਕਾਂ ਦਿੱਤਾ। ਧਰਤੀ ਕੰਬ ਗਈ ਅਤੇ ਹਿੱਲ ਗਈ।