ਜ਼ਬੂਰਾਂ 77

ਤੁਸੀਂ ਉਹ ਪਰਮੇਸ਼ਵਰ ਹੋ ਜੋ ਚਮਤਕਾਰ ਕਰਦੇ ਹੋ; ਤੁਸੀਂ ਲੋਕਾਂ ਵਿੱਚ ਆਪਣੀ ਸ਼ਕਤੀ ਪ੍ਰਗਟ ਕਰਦੇ ਹੋ।

Psalm 77:14 (UKJV) You are the God that do wonders: you have declared your strength among the people.

12ਮੈਂ ਤੁਹਾਡੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ ਅਤੇ ਤੁਹਾਡੇ ਸਾਰੇ ਮਹਾਨ ਕੰਮਾਂ ਦਾ ਧਿਆਨ ਕਰਾਂਗਾ।”

13ਹੇ ਪਰਮੇਸ਼ਵਰ, ਤੁਹਾਡੇ ਮਾਰਗ ਪਵਿੱਤਰ ਹਨ। ਕੋਈ ਵੀ ਦੇਵਤਾ ਤੇਰੇ ਤੋਂ ਮਹਾਨ ਨਹੀਂ ਹੈ।

14ਤੁਸੀਂ ਉਹ ਪਰਮੇਸ਼ਵਰ ਹੋ ਜੋ ਚਮਤਕਾਰ ਕਰਦੇ ਹੋ; ਤੁਸੀਂ ਲੋਕਾਂ ਵਿੱਚ ਆਪਣੀ ਸ਼ਕਤੀ ਪ੍ਰਗਟ ਕਰਦੇ ਹੋ।

15ਤੁਸੀਂ ਆਪਣੀ ਬਲਵੰਤ ਬਾਂਹ ਨਾਲ ਆਪਣੇ ਲੋਕਾਂ ਨੂੰ, ਯਾਕੋਬ ਅਤੇ ਯੋਸੇਫ਼ ਦੀ ਅੰਸ ਨੂੰ ਛੁਟਕਾਰਾ ਦਿੱਤਾ।

16ਹੇ ਪਰਮੇਸ਼ਵਰ, ਪਾਣੀਆਂ ਨੇ ਤੁਹਾਨੂੰ ਵੇਖਿਆ, ਪਾਣੀਆਂ ਨੇ ਤੁਹਾਨੂੰ ਵੇਖਿਆ ਅਤੇ ਉੱਛਲ ਪਏ। ਅਤੇ ਡੂੰਘਿਆਈਆਂ ਕੰਬ ਉੱਠੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.