16ਹੇ ਪਰਮੇਸ਼ਵਰ, ਪਾਣੀਆਂ ਨੇ ਤੁਹਾਨੂੰ ਵੇਖਿਆ, ਪਾਣੀਆਂ ਨੇ ਤੁਹਾਨੂੰ ਵੇਖਿਆ ਅਤੇ ਉੱਛਲ ਪਏ। ਅਤੇ ਡੂੰਘਿਆਈਆਂ ਕੰਬ ਉੱਠੀਆਂ।
17ਬੱਦਲਾਂ ਨੇ ਪਾਣੀ ਵਹਾਇਆ, ਅਕਾਸ਼ ਗਰਜ ਨਾਲ ਗੂੰਜ ਉੱਠੇ। ਤੁਹਾਡੇ ਤੀਰ ਅੱਗੇ-ਪਿੱਛੇ ਉੱਡ ਗਏ।
18ਵਾਵਰੋਲੇ ਵਿੱਚ ਤੁਹਾਡੀ ਗਰਜ ਸੁਣਾਈ ਦਿੱਤੀ, ਤੁਹਾਡੀ ਬਿਜਲੀ ਨੇ ਜਗਤ ਨੂੰ ਲਸ਼ਕਾਂ ਦਿੱਤਾ। ਧਰਤੀ ਕੰਬ ਗਈ ਅਤੇ ਹਿੱਲ ਗਈ।
19ਤੁਹਾਡਾ ਮਾਰਗ ਸਮੁੰਦਰ ਵਿੱਚੋਂ ਦੀ ਲੰਘਦਾ ਸੀ, ਤੁਹਾਡਾ ਰਾਹ ਬਲਵੰਤ ਪਾਣੀਆਂ ਦੇ ਵਿੱਚੋਂ ਦੀ ਹੋ ਕੇ ਗਿਆ, ਭਾਵੇਂ ਤੁਹਾਡੇ ਪੈਰਾਂ ਦੇ ਨਿਸ਼ਾਨ ਨਹੀਂ ਵਿਖਾਈ ਦਿੱਤੇ।
20ਤੁਸੀਂ ਮੋਸ਼ੇਹ ਅਤੇ ਹਾਰੋਨ ਦੇ ਹੱਥੋਂ ਆਪਣੇ ਲੋਕਾਂ ਦੀ ਇੱਜੜ ਵਾਂਗ ਅਗਵਾਈ ਕੀਤੀ।