ਜ਼ਬੂਰਾਂ 78

ਪਰਮੇਸ਼ਵਰ ਨੇ ਉਹਨਾਂ ਦੇ ਪੁਰਖਿਆਂ ਦੇ ਸਾਹਮਣੇ ਚਮਤਕਾਰ ਕੀਤੇ ਮਿਸਰ ਦੀ ਧਰਤੀ ਵਿੱਚ, ਸੋਆਨ ਦੇ ਖੇਤਰ ਵਿੱਚ।

Psalm 78:12 (UKJV) Marvellous things did he in the sight of their fathers, in the land of Egypt, in the field of Zoan.

10ਉਹਨਾਂ ਨੇ ਪਰਮੇਸ਼ਵਰ ਦੇ ਨੇਮ ਦੀ ਪਾਲਣਾ ਨਾ ਕੀਤੀ ਅਤੇ ਪਰਮੇਸ਼ਵਰ ਦੀ ਬਿਵਸਥਾ ਅਨੁਸਾਰ ਚੱਲਣ ਤੋਂ ਇਨਕਾਰ ਕੀਤਾ।

11ਉਹ ਭੁੱਲ ਗਏ ਜੋ ਪਰਮੇਸ਼ਵਰ ਨੇ ਕੀਤਾ ਸੀ, ਉਹ ਅਚੰਭੇ ਕੰਮ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਵਿਖਾਏ ਸਨ।

12ਪਰਮੇਸ਼ਵਰ ਨੇ ਉਹਨਾਂ ਦੇ ਪੁਰਖਿਆਂ ਦੇ ਸਾਹਮਣੇ ਚਮਤਕਾਰ ਕੀਤੇ ਮਿਸਰ ਦੀ ਧਰਤੀ ਵਿੱਚ, ਸੋਆਨ ਦੇ ਖੇਤਰ ਵਿੱਚ।

13ਉਸ ਨੇ ਸਮੁੰਦਰ ਨੂੰ ਦੋ ਹਿੱਸੇ ਵਿੱਚ ਵੰਡ ਦਿੱਤਾ ਅਤੇ ਉਹਨਾਂ ਦੀ ਅਗਵਾਈ ਕੀਤੀ; ਉਸ ਨੇ ਪਾਣੀ ਨੂੰ ਕੰਧ ਵਾਂਗ ਖੜ੍ਹਾ ਕਰ ਦਿੱਤਾ।

14ਉਸ ਨੇ ਦਿਨ ਨੂੰ ਬੱਦਲ ਨਾਲ ਅਤੇ ਰਾਤ ਨੂੰ ਅੱਗ ਦੇ ਚਾਨਣ ਦੇ ਨਾਲ ਉਹਨਾਂ ਦੀ ਅਗਵਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.