9ਇਫ਼ਰਾਈਮ ਦੀ ਅੰਸ ਸ਼ਾਸਤਰ ਧਾਰੀ ਹੋ ਕੇ ਅਤੇ ਧਣੁੱਖ ਲੈ ਕੇ ਵੀ, ਲੜਾਈ ਦੇ ਦਿਨ ਪਿੱਛੇ ਮੁੜੇ।
10ਉਹਨਾਂ ਨੇ ਪਰਮੇਸ਼ਵਰ ਦੇ ਨੇਮ ਦੀ ਪਾਲਣਾ ਨਾ ਕੀਤੀ ਅਤੇ ਪਰਮੇਸ਼ਵਰ ਦੀ ਬਿਵਸਥਾ ਅਨੁਸਾਰ ਚੱਲਣ ਤੋਂ ਇਨਕਾਰ ਕੀਤਾ।
11ਉਹ ਭੁੱਲ ਗਏ ਜੋ ਪਰਮੇਸ਼ਵਰ ਨੇ ਕੀਤਾ ਸੀ, ਉਹ ਅਚੰਭੇ ਕੰਮ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਵਿਖਾਏ ਸਨ।
12ਪਰਮੇਸ਼ਵਰ ਨੇ ਉਹਨਾਂ ਦੇ ਪੁਰਖਿਆਂ ਦੇ ਸਾਹਮਣੇ ਚਮਤਕਾਰ ਕੀਤੇ ਮਿਸਰ ਦੀ ਧਰਤੀ ਵਿੱਚ, ਸੋਆਨ ਦੇ ਖੇਤਰ ਵਿੱਚ।
13ਉਸ ਨੇ ਸਮੁੰਦਰ ਨੂੰ ਦੋ ਹਿੱਸੇ ਵਿੱਚ ਵੰਡ ਦਿੱਤਾ ਅਤੇ ਉਹਨਾਂ ਦੀ ਅਗਵਾਈ ਕੀਤੀ; ਉਸ ਨੇ ਪਾਣੀ ਨੂੰ ਕੰਧ ਵਾਂਗ ਖੜ੍ਹਾ ਕਰ ਦਿੱਤਾ।