33ਇਸ ਲਈ ਉਹ ਨੇ ਉਹਨਾਂ ਦੇ ਦਿਨ ਵਿਅਰਥ ਵਿੱਚ ਅਤੇ ਉਹਨਾਂ ਦੇ ਸਾਲਾਂ ਨੂੰ ਡਰ ਵਿੱਚ ਖਤਮ ਕੀਤਾ।
34ਜਦੋਂ ਵੀ ਪਰਮੇਸ਼ਵਰ ਨੇ ਉਹਨਾਂ ਨੂੰ ਮਾਰਿਆ, ਉਹਨਾਂ ਨੇ ਉਸ ਦੀ ਭਾਲ ਕੀਤੀ। ਉਹ ਉਤਸੁਕਤਾ ਨਾਲ ਪਰਮੇਸ਼ਵਰ ਵੱਲ ਮੁੜੇ।
35ਉਹਨਾਂ ਨੇ ਯਾਦ ਕੀਤਾ ਕਿ ਪਰਮੇਸ਼ਵਰ ਉਹਨਾਂ ਦੀ ਚੱਟਾਨ ਸੀ, ਅਤੇ ਅੱਤ ਮਹਾਨ ਪਰਮੇਸ਼ਵਰ ਉਹਨਾਂ ਦਾ ਮੁਕਤੀਦਾਤਾ ਹੈ।
36ਪਰ ਫਿਰ ਵੀ ਉਹਨਾਂ ਆਪਣੇ ਮੂੰਹ ਨਾਲ ਉਸ ਦੀ ਚਾਪਲੂਸੀ ਕੀਤੀ, ਅਤੇ ਆਪਣੀਆਂ ਜੀਭਾਂ ਨਾਲ ਉਸ ਨਾਲ ਝੂਠ ਬੋਲਿਆ।
37ਉਹਨਾਂ ਦੇ ਦਿਲ ਉਸ ਦੇ ਪ੍ਰਤੀ ਵਫ਼ਾਦਾਰ ਨਹੀਂ ਸਨ, ਅਤੇ ਨਾ ਹੀ ਉਸ ਦੇ ਨੇਮ ਦੇ ਵਫ਼ਾਦਾਰ ਸਨ।