36ਪਰ ਫਿਰ ਵੀ ਉਹਨਾਂ ਆਪਣੇ ਮੂੰਹ ਨਾਲ ਉਸ ਦੀ ਚਾਪਲੂਸੀ ਕੀਤੀ, ਅਤੇ ਆਪਣੀਆਂ ਜੀਭਾਂ ਨਾਲ ਉਸ ਨਾਲ ਝੂਠ ਬੋਲਿਆ।
37ਉਹਨਾਂ ਦੇ ਦਿਲ ਉਸ ਦੇ ਪ੍ਰਤੀ ਵਫ਼ਾਦਾਰ ਨਹੀਂ ਸਨ, ਅਤੇ ਨਾ ਹੀ ਉਸ ਦੇ ਨੇਮ ਦੇ ਵਫ਼ਾਦਾਰ ਸਨ।
38ਤਾਂ ਵੀ ਉਹ ਦਯਾਵਾਨ ਸੀ; ਉਸ ਨੇ ਉਹਨਾਂ ਦੀਆਂ ਬਦੀਆਂ ਨੂੰ ਮਾਫ਼ ਕੀਤਾ ਅਤੇ ਉਹਨਾਂ ਦਾ ਨਾਸ ਨਾ ਕੀਤਾ। ਸਮੇਂ-ਸਮੇਂ ਤੇ ਉਸ ਨੇ ਆਪਣੇ ਕ੍ਰੋਧ ਨੂੰ ਰੋਕਿਆ ਅਤੇ ਆਪਣਾ ਪੂਰਾ ਕ੍ਰੋਧ ਨਾ ਭੜਕਾਇਆ।
39ਉਸ ਨੇ ਯਾਦ ਰੱਖਿਆ ਜੋ ਉਹ ਸਿਰਫ ਇਨਸਾਨ ਹਨ, ਵਗਦੀ ਹਵਾ ਵਾਂਗ ਹਨ ਜੋ ਮੁੜ ਕੇ ਨਹੀਂ ਆਉਂਦੀ।
40ਉਹਨਾਂ ਨੇ ਕਿੰਨੀ ਵਾਰ ਉਜਾੜ ਵਿੱਚ ਉਸ ਦੇ ਵਿਰੁੱਧ ਵਿਦਰੋਹ ਕੀਤਾ, ਅਤੇ ਉਜਾੜ ਵਿੱਚ ਉਸ ਨੂੰ ਉਦਾਸ ਕੀਤਾ!