2ਮੈਂ ਇੱਕ ਦ੍ਰਿਸ਼ਟਾਂਤ ਨਾਲ ਆਪਣਾ ਮੂੰਹ ਖੋਲ੍ਹਾਂਗਾ; ਅਤੇ ਮੈਂ ਪੁਰਾਣੀਆਂ ਗੁਪਤ ਗੱਲਾਂ ਨੂੰ ਬੋਲਾਂਗਾ,
3ਗੱਲਾਂ ਜੋ ਅਸੀਂ ਸੁਣੀਆਂ ਅਤੇ ਜਾਣੀਆਂ ਹਨ, ਉਹ ਗੱਲਾਂ ਜੋ ਸਾਡੇ ਪੁਰਖਿਆਂ ਨੇ ਸਾਨੂੰ ਦੱਸੀਆਂ ਹਨ।
4ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਦੀ ਅੰਸ ਤੋਂ ਨਹੀਂ ਲੁਕਾਵਾਂਗੇ। ਅਸੀਂ ਅਗਲੀ ਪੀੜ੍ਹੀ ਨੂੰ ਯਾਹਵੇਹ ਦੇ ਪ੍ਰਸ਼ੰਸਾਯੋਗ ਕੰਮਾਂ ਬਾਰੇ, ਉਸ ਦੀ ਸ਼ਕਤੀ ਅਤੇ ਉਸ ਦੇ ਕੀਤੇ ਗਏ ਅਚਰਜ਼ ਕੰਮਾਂ ਬਾਰੇ ਦੱਸਾਂਗੇ।
5ਉਸ ਨੇ ਯਾਕੋਬ ਲਈ ਸਾਖੀ ਕਾਇਮ ਕੀਤੀ ਅਤੇ ਇਸਰਾਏਲ ਦੇ ਲੋਕਾਂ ਵਿੱਚ ਬਿਵਸਥਾ ਦੀ ਸਥਾਪਨਾ ਕੀਤੀ, ਜਿਸ ਦਾ ਉਸ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ,
6ਤਾਂ ਜੋ ਅਗਲੀਆਂ ਪੀੜ੍ਹੀਆਂ ਉਹਨਾਂ ਨੂੰ ਜਾਣ ਲੈਣ, ਇੱਥੋਂ ਤੱਕ ਕਿ ਉਹਨਾਂ ਬੱਚਿਆਂ ਨੂੰ ਵੀ ਜੋ ਅਜੇ ਪੈਦਾ ਵੀ ਨਹੀਂ ਹੋਏ ਹਨ, ਕਿ ਉਹ ਉੱਠ ਕੇ ਆਪਣੇ ਬੱਚਿਆਂ ਨੂੰ ਦੱਸਣ।