ਜ਼ਬੂਰਾਂ 78

ਉਸ ਨੇ ਯਾਕੋਬ ਲਈ ਸਾਖੀ ਕਾਇਮ ਕੀਤੀ ਅਤੇ ਇਸਰਾਏਲ ਦੇ ਲੋਕਾਂ ਵਿੱਚ ਬਿਵਸਥਾ ਦੀ ਸਥਾਪਨਾ ਕੀਤੀ, ਜਿਸ ਦਾ ਉਸ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ,

Psalm 78:5 (UKJV) For he established a testimony in Jacob, and appointed a law in Israel, which he commanded our fathers, that they should make them known to their children:

3ਗੱਲਾਂ ਜੋ ਅਸੀਂ ਸੁਣੀਆਂ ਅਤੇ ਜਾਣੀਆਂ ਹਨ, ਉਹ ਗੱਲਾਂ ਜੋ ਸਾਡੇ ਪੁਰਖਿਆਂ ਨੇ ਸਾਨੂੰ ਦੱਸੀਆਂ ਹਨ।

4ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਦੀ ਅੰਸ ਤੋਂ ਨਹੀਂ ਲੁਕਾਵਾਂਗੇ। ਅਸੀਂ ਅਗਲੀ ਪੀੜ੍ਹੀ ਨੂੰ ਯਾਹਵੇਹ ਦੇ ਪ੍ਰਸ਼ੰਸਾਯੋਗ ਕੰਮਾਂ ਬਾਰੇ, ਉਸ ਦੀ ਸ਼ਕਤੀ ਅਤੇ ਉਸ ਦੇ ਕੀਤੇ ਗਏ ਅਚਰਜ਼ ਕੰਮਾਂ ਬਾਰੇ ਦੱਸਾਂਗੇ।

5ਉਸ ਨੇ ਯਾਕੋਬ ਲਈ ਸਾਖੀ ਕਾਇਮ ਕੀਤੀ ਅਤੇ ਇਸਰਾਏਲ ਦੇ ਲੋਕਾਂ ਵਿੱਚ ਬਿਵਸਥਾ ਦੀ ਸਥਾਪਨਾ ਕੀਤੀ, ਜਿਸ ਦਾ ਉਸ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ,

6ਤਾਂ ਜੋ ਅਗਲੀਆਂ ਪੀੜ੍ਹੀਆਂ ਉਹਨਾਂ ਨੂੰ ਜਾਣ ਲੈਣ, ਇੱਥੋਂ ਤੱਕ ਕਿ ਉਹਨਾਂ ਬੱਚਿਆਂ ਨੂੰ ਵੀ ਜੋ ਅਜੇ ਪੈਦਾ ਵੀ ਨਹੀਂ ਹੋਏ ਹਨ, ਕਿ ਉਹ ਉੱਠ ਕੇ ਆਪਣੇ ਬੱਚਿਆਂ ਨੂੰ ਦੱਸਣ।

7ਤਦ ਉਹ ਪਰਮੇਸ਼ਵਰ ਉੱਤੇ ਆਪਣਾ ਭਰੋਸਾ ਰੱਖਣਗੇ ਅਤੇ ਉਸ ਦੇ ਕੰਮਾਂ ਨੂੰ ਨਾ ਭੁੱਲਣਗੇ ਪਰ ਉਸ ਦੇ ਹੁਕਮਾਂ ਦੀ ਪਾਲਨਾ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.