ਜ਼ਬੂਰਾਂ 78

ਉਹਨਾਂ ਨੇ ਵਾਰ-ਵਾਰ ਪਰਮੇਸ਼ਵਰ ਨੂੰ ਪਰਖਿਆ। ਉਹਨਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।

Psalm 78:41 (UKJV) Yea, they turned back and tempted God, and limited the Holy One of Israel.

39ਉਸ ਨੇ ਯਾਦ ਰੱਖਿਆ ਜੋ ਉਹ ਸਿਰਫ ਇਨਸਾਨ ਹਨ, ਵਗਦੀ ਹਵਾ ਵਾਂਗ ਹਨ ਜੋ ਮੁੜ ਕੇ ਨਹੀਂ ਆਉਂਦੀ।

40ਉਹਨਾਂ ਨੇ ਕਿੰਨੀ ਵਾਰ ਉਜਾੜ ਵਿੱਚ ਉਸ ਦੇ ਵਿਰੁੱਧ ਵਿਦਰੋਹ ਕੀਤਾ, ਅਤੇ ਉਜਾੜ ਵਿੱਚ ਉਸ ਨੂੰ ਉਦਾਸ ਕੀਤਾ!

41ਉਹਨਾਂ ਨੇ ਵਾਰ-ਵਾਰ ਪਰਮੇਸ਼ਵਰ ਨੂੰ ਪਰਖਿਆ। ਉਹਨਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।

42ਉਹਨਾਂ ਨੇ ਉਸ ਦੀ ਸਾਮਰਥ ਨੂੰ ਚੇਤੇ ਨਾ ਰੱਖਿਆ, ਜਿਸ ਦਿਨ ਉਸ ਨੇ ਉਹਨਾਂ ਨੂੰ ਵਿਰੋਧੀ ਤੋਂ ਛੁਡਾਇਆ,

43ਜਿਸ ਦਿਨ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ ਵਿਖਾਏ, ਅਤੇ ਸੋਆਨ ਦੇ ਇਲਾਕੇ ਵਿੱਚ ਆਪਣੇ ਅਚੰਭੇ ਕੰਮ ਦਿਖਾਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.