41ਉਹਨਾਂ ਨੇ ਵਾਰ-ਵਾਰ ਪਰਮੇਸ਼ਵਰ ਨੂੰ ਪਰਖਿਆ। ਉਹਨਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।
42ਉਹਨਾਂ ਨੇ ਉਸ ਦੀ ਸਾਮਰਥ ਨੂੰ ਚੇਤੇ ਨਾ ਰੱਖਿਆ, ਜਿਸ ਦਿਨ ਉਸ ਨੇ ਉਹਨਾਂ ਨੂੰ ਵਿਰੋਧੀ ਤੋਂ ਛੁਡਾਇਆ,
43ਜਿਸ ਦਿਨ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ ਵਿਖਾਏ, ਅਤੇ ਸੋਆਨ ਦੇ ਇਲਾਕੇ ਵਿੱਚ ਆਪਣੇ ਅਚੰਭੇ ਕੰਮ ਦਿਖਾਏ।
44ਉਸ ਨੇ ਉਹਨਾਂ ਦੀ ਨਦੀ ਨੂੰ ਲਹੂ ਵਿੱਚ ਬਦਲ ਦਿੱਤਾ। ਉਹ ਆਪਣੀਆਂ ਝੀਲਾਂ ਵਿੱਚੋਂ ਪੀ ਨਾ ਸਕੇ।
45ਉਸ ਨੇ ਮੱਖੀਆਂ ਦੇ ਝੁੰਡ ਨੂੰ ਭੇਜਿਆ ਜੋ ਉਹਨਾਂ ਨੂੰ ਖਾ ਗਈਆਂ, ਅਤੇ ਡੱਡੂਆਂ ਨੂੰ ਭੇਜਿਆ ਜਿਨ੍ਹਾਂ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ।